ਪੰਜਾਬ ‘ਚ ਸਾਵਧਾਨ ਰਹਿਣ ਪ੍ਰਵਾਸੀ ਮਜ਼ਦੂਰ - Foreign labor
ਫਰੀਦਕੋਟ: ਜੈਤੋ ‘ਚ ਚੋਰਾਂ ਦੇ ਨਾਲ-ਨਾਲ ਲੁਟੇਰਿਆਂ (Robbers) ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਨੂੰ ਪੁਲਿਸ (Police) ਦਾ ਕੋਈ ਖ਼ੌਫ਼ ਨਹੀਂ ਹੈ, ਕਦੇ ਜੈਤੋ ਦੇ ਬਜ਼ਾਰਾਂ ਵਿੱਚ ਅਤੇ ਕਦੇ ਮੰਦਰ ਵਿੱਚ ਚੋਰੀਆਂ ਹੋ ਰਹੀਆਂ ਹਨ, ਇਨ੍ਹਾਂ ਦੇ ਨਾਲ-ਨਾਲ ਲੁਟੇਰਿਆਂ ਵੱਲੋਂ ਗਊਸ਼ਾਲਾ ਵਿੱਚ ਕੰਮ ਕਰਨ ਵਾਲੇ ਪ੍ਰਦੇਸ਼ੀ ਮਜ਼ੂਦਰ (Foreign labor) ਤੋਂ 12 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਇਸ ਮੌਕੇ ਪੀੜਤ ਨੇ ਦੱਸਿਆ ਕਿ ਉਹ ਦਾਣਾ ਮੰਡੀ ਵਿੱਚੋਂ ਹਿਸਾਬ ਕਰਵਾ ਕੇ ਵਾਪਿਸ ਆ ਰਿਹਾ ਸੀ, ਪਰ ਰਾਸਤੇ ਵਿੱਚ ਪਿੱਛੋਂ ਆਏ 2 ਨੌਜਵਾਨਾਂ ਵੱਲੋਂ ਉਸ ਨਾਲ ਧੱਕਾ-ਮੁੱਕੀ ਕਰਕੇ ਲੁੱਟ ਦੀ ਵਾਰਦਾਤ ਕੀਤੀ ਗਈ ਹੈ।