ਹਥਿਆਰਾਂ ਦੀ ਨੋਕ ’ਤੇ 2 ਪੈਟਰੋਲਾਂ ਪੰਪਾਂ ਤੋਂ ਲੁੱਟ, ਵਾਰਦਾਤ ਦੀ ਸੀਸੀਟੀਵੀ ਆਈ ਸਾਹਮਣੇ - ਲੁਟੇਰਿਆਂ ਨੇ ਹਵਾਈ ਫਾਇਰ ਕੱਢੇ
ਹੁਸ਼ਿਆਰਪੁਰ: ਗੜ੍ਹਸ਼ੰਕਰ ਨੇੜੇ ਕਾਰ ਸਵਾਰ 3 ਲੁਟੇਰਿਆਂ ਨੇ 2 ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਇਆ ਹੈ। ਪਿਸਤੌਦ ਦੀ ਨੋਕ ਤੇ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ 3 ਅਣਪਛਾਤੇ ਨੌਜਵਾਨਾਂ ਵਲੋਂ ਪਹਿਲਾਂ ਗੜ੍ਹਸ਼ੰਕਰ ਦੇ ਸ੍ਰੀ ਅਨੰਦਪੁਰ ਸਾਹਿਬ ਰੋੜ ’ਤੇ ਪਿੰਡ ਕੁੱਲੇਵਾਲ ਵਿਖੇ ਮੇਜਰ ਫੀਲਿੰਗ ਸਟੇਸ਼ਨ ਤੋਂ ਅਪਣੀ ਕਾਰ ਵਿੱਚ ਇੱਕ ਹਜ਼ਾਰ ਦਾ ਤੇਲ ਪੁਆਉਣ ਤੋਂ ਬਾਅਦ ਪਿਸਤੌਲ ਦੀ ਨੋਕ ’ਤੇ ਪੰਪ ਦੇ ਕਰਿੰਦੇ ਕੋਲੋਂ 5500 ਰੁਪਏ ਦੀ ਨਗਦੀ ਅਤੇ ਮੋਬਾਇਲ ਖੋਹਕੇ ਲੈ ਗਏ। ਉਸ ਤੋਂ ਬਾਅਦ ਲੁਟੇਰਿਆਂ ਵੱਲੋਂ ਨਵਾਂਸ਼ਹਿਰ ਰੋੜ ’ਤੇ ਪਿੰਡ ਦਾਰਾਪੁਰ ਵਿਖੇ ਜਗਦੀਸ਼ ਫੀਲਿੰਗ ਸਟੇਸ਼ਨ ਤੋਂ ਹਥਿਆਰਾਂ ਦੀ ਨੋਕ ’ਤੇ ਕਰਿੰਦੇ ਕੋਲੋਂ 2 ਹਜ਼ਾਰ ਦੀ ਨਗਦੀ ਲੁੱਟ ਕੀਤੀ ਇਸ ਤੋਂ ਬਾਅਦ ਲੁਟੇਰਿਆਂ ਵੱਲੋਂ ਪੰਪ ਦੀਆਂ ਮਸ਼ੀਨਾਂ ਦੀ ਭੰਨਤੋੜ ਕੀਤੀ ਗਈ ਹੈ। ਇਸ ਦੌਰਾਨ ਘਟਨਾ ਸਥਾਨ ਤੋਂ ਭੱਜਦੇ ਸਮੇਂ ਲੁਟੇਰਿਆਂ ਨੇ ਹਵਾਈ ਫਾਇਰ ਕੱਢੇ ਗਏ ਹਨ। ਓਧਰ ਘਟਨਾ ਸਥਾਨਾਂ ਉੱਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।