'ਲੌਂਗੋਵਾਲ ਨੇ 8 ਜੂਨ ਤੋਂ ਧਾਰਮਿਕ ਸਥਾਨ ਖੋਲ੍ਹੇ ਜਾਣ ਦਾ ਕੀਤਾ ਸਵਾਗਤ' - unlock-1
ਸੰਗਰੂਰ: ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਕਰਿਫਊ ਦੌਰਾਨ ਗੁਰਦੁਅਰਿਆਂ ਵਿੱਚ ਸੰਗਤ ਦੇ ਆਉਣ 'ਤੇ ਮਨਾਹੀ ਜਾਰੀ ਸੀ। ਹੁਣ ਸਰਕਾਰ ਨੇ 8 ਜੂਨ ਤੋਂ ਗੁਰਦੁਆਰਿਆਂ ਵਿੱਚ ਸੰਗਤ ਨੂੰ ਆਉਣ ਦੀ ਖੁੱਲ੍ਹ ਦੇ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਸਰਕਾਰ ਨੇ ਜੋ ਹਦਾਇਤਾਂ ਦਿੱਤੀਆਂ ਉਨ੍ਹਾਂ ਦੀ ਪਾਲਣ ਗੁਰਦੁਆਰਾ ਸਾਹਿਬ ਆਉਣ ਸਮੇਂ ਕੀਤੀ ਜਾਵੇ।