ਸਤਕਾਰ ਕਮੇਟੀ ਤੇ ਟਾਸਕ ਫੋਸਰ ਵਿਚਕਾਰ ਹੋਈ ਝੜਪ ਨੂੰ ਲੌਂਗੋਵਾਲ ਨੇ ਦੱਸਿਆ ਕਮੇਟੀ ਮੁਲਾਜ਼ਮਾਂ 'ਤੇ ਹਮਲਾ - sgpc
ਤਲਵੰਡੀ ਸਾਬੋ: ਦਰਬਾਰ ਸਾਹਿਬ ਕੰਪਲੈਕਸ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਟਾਸਕ ਫੋਰਸ ਵਿੱਚ ਕਾਰ ਹੋਈ ਝੜਪ ਨੂੰ ਲੈ ਕੇ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਬਿਆਨ ਵੀ ਸਾਹਮਣੇ ਆਇਆ ਹੈ। ਲੌਂਗੋਵਾਲ ਨੇ ਇਸ ਸਾਰੀ ਵਾਰਦਾਤ ਲਈ ਸਤਕਾਰ ਕਮੇਟੀ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਲੌਂਗੋਵਾਲ ਨੇ ਕਿਹਾ ਕਿ ਸਤਕਾਰ ਕਮੇਟੀ ਦੇ ਕਾਰਕੁੰਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ 'ਤੇ ਹਮਲਾ ਕੀਤਾ ਹੈ ਅਤੇ ਇਸ ਵਿੱਚ ਕਮੇਟੀ ਦੇ ਕਈ ਮੁਲਾਜ਼ਮ ਜ਼ਖਮੀ ਹੋਏ ਹਨ।