ਅਮਲੋਹ ਦੇ ਹਸਪਤਾਲ 'ਚ ਨਸ਼ਾ ਛੱਡਣ ਵਾਲਿਆਂ ਦੀ ਦਵਾਈ ਲੈਣ ਲਈ ਲੱਗੀ ਲੰਬੀ ਕਤਾਰ - ਨਸ਼ਾ ਛੁਡਾਉ ਕੇਂਦਰ
ਕਰੋਨਾ ਵਾਇਰਸ ਨੂੰ ਅਗੇ ਫੈਲਣ ਤੋਂ ਰੋਕਣ ਦੇ ਲਈ ਪੰਜਾਬ ਵਿੱਚ ਕਰਫਿਊ ਚੱਲ ਰਿਹਾ ਹੈ। ਜਿਸ ਦੇ ਤਹਿਤ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਲਈ ਕਿਹਾ ਜਾ ਰਿਹਾ ਹੈ ਅਤੇ ਜੇ ਕੋਈ ਘਰ ਤੋਂ ਬਾਹਰ ਆ ਵੀ ਰਿਹਾ ਹੈ ਤਾਂ ਉਹ ਵੀ ਕਿਸੇ ਐਮਰਜੈਂਸੀ ਦੇ ਵਿੱਚ ਹੀ ਆ ਰਿਹਾ ਹੈ। ਉੱਥੇ ਹੀ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਮਲੋਹ ਦੇ ਸਿਵਲ ਹਸਪਤਾਲ ਵਿੱਚ ਵੀ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ, ਇੱਕਠੇ ਹੋਏ ਇਹ ਲੋਕ ਪੰਜਾਬ ਵਿੱਚ ਚਲ ਰਹੇ ਨਸ਼ਾ ਛੁਡਾਉ ਕੇਂਦਰ ਤੋਂ ਨਸ਼ਾ ਛੱਡਣ ਵਾਲੀ ਦਵਾਈ ਲੈਣ ਦੇ ਲਈ ਆਏ ਹਨ।