ਲੋਕ ਇਨਸਾਫ਼ ਪਾਰਟੀ ਵੱਲੋ ਕੇਂਦਰ ਖ਼ਿਲਾਫ਼ ਰੈਲੀ - ਏਡੀਸੀ ਫਗਵਾੜਾ
ਕਪੂਰਥਲਾ :ਫਗਵਾੜਾ ਦੇ ਗੋਲ ਚੌਕ ਚ ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਬੈਂਸ ਅਤੇ ਹੋਰ ਵਰਕਰਾਂ ਨੇ ਬੜੇ ਹੀ ਜੋਸ਼ ਦੇ ਨਾਲ ਕੇਂਦਰ ਸਰਕਾਰ ਦੇ ਵਿਰੁੱਧ ਅਤੇ ਕਿਸਾਨਾਂ ਦੇ ਹੱਕ ਵਿਚ ਰੈਲੀ ਦਾ ਆਯੋਜਨ ਕੀਤਾ । ਇਸ ਮੌਕੇ ਪਾਰਟੀ ਦੇ ਸਮੂਹ ਵਰਕਰਾਂ ਨੇ ਏਡੀਸੀ ਫਗਵਾੜਾ ਨੂੰ ਇੱਕ ਮੰਗਪੱਤਰ ਵੀ ਸੌਂਪਿਆ। ਉਨ੍ਹਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਪਿਛਲੇ ਅੱਠ ਮਹੀਨਿਆਂ ਤੋਂ ਤਿੰਨ ਬਿੱਲਾਂ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਾ ਛੇਤੀ ਹੱਲ ਕਰੇ । ਸਿਮਰਜੀਤ ਸਿੰਘ ਬੈਂਸ ਨੇ ਹੁਸ਼ਿਆਰਪੁਰ ਹਲਕੇ ਦੇ ਸੰਸਦ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਉੱਤੇ ਭੀ ਤਿੱਖੇ ਹਮਲੇ ਕੀਤੇ। ਉਨ੍ਹਾੰ ਕਿਹਾ ਕਿ ਜੇਕਰ ਉਨ੍ਹਾਂ ਤੋਂ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਤਾਂ ਭਾਜਪਾ ਦੇ ਸੰਸਦ ਅਤੇ ਮੰਤਰੀ ਅਸਤੀਫ਼ਾ ਦੇ ਦੇਣ।