ਸਕੂਲ ਮਾਫੀਆ ਦੇ ਖਿਲਾਫ਼ ਲੋਕ ਇਨਸਾਫ਼ ਪਾਰਟੀ ਨੇ ਕੀਤਾ ਪ੍ਰਦਰਸ਼ਨ - ਜਸਵੀਰ ਸਿੰਘ ਬਾਘਾ
ਜਲੰਧਰ: ਕੋਰੋਨਾ ਦੇ ਚੱਲਦੇ ਤਮਾਮ ਸਿਖਿਆ ਸੰਸਥਾਵਾਂ ਵੱਲੋਂ ਬੱਚਿਆਂ ਦੀ ਫੀਸ ਨਾ ਲੈਣ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਇਹ ਦਾਅਵੇ ਬਿਲਕੁਲ ਖੋਖਲੇ ਸਾਬਿਤ ਹੋ ਰਹੇ ਹਨ। ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਰਵੱਈਏ ਦੇ ਕਾਰਨ ਲੋਕ ਇਨਸਾਫ਼ ਪਾਰਟੀ ਨੇ ਜਲੰਧਰ ਵਿੱਚ ਮੋਰਚਾ ਖ਼ੋਲ੍ਹ ਦਿੱਤਾ ਹੈ। ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬਾਘਾ ਤੇ ਉਸ ਦੇ ਸਾਥੀਆਂ ਨੇ ਡੀਸੀ ਦਫ਼ਤਰ ਦੇ ਬਾਹਰ ਸਕੂਲ ਮਾਫੀਆ ਖ਼ਿਲਾਫ਼ ਪ੍ਰਦਰਸ਼ਨ ਕੀਤਾ ਤੇ ਡੀਸੀ ਨੂੰ ਮੰਗ ਪੱਤਰ ਦਿੱਤਾ।