2022 ਦੀਆਂ ਚੋਣਾਂ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਸਰਗਰਮ - Former Chief Minister Capt. Amarinder Singh
ਸ੍ਰੀ ਫਤਿਹਗੜ੍ਹ ਸਾਹਿਬ: 2022 ਦੀਆਂ ਚੋਣਾਂ (Options) ਨੂੰ ਲੈਕੇ ਪੰਜਾਬ ਵਿੱਚ ਸਿਆਸਤੀ ਭੱਖ ਚੁੱਕੀ ਹੈ। ਜਿਸ ਦੇ ਤਹਿਤ ਸਿਆਸੀ ਪਾਰਟੀਆਂ (Political parties) ਵੱਲੋਂ ਆਪਣੇ ਵਰਕਰਾਂ ਨਾਲ ਮੀਟਿੰਗਾਂ (Meetings) ਕੀਤੀਆਂ ਜਾ ਰਹੀਆਂ ਹਨ। ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਲੋਕ ਇਨਸਾਫ ਪਾਰਟੀ (People's Justice Party) ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜਿੱਥੇ ਆਪਣੇ ਵਰਕਰਾਂ ਨਾਲ ਮੀਟਿੰਗ (Meetings) ਕੀਤੀ ਉੱਥੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਬੀ.ਐੱਸ.ਐੱਫ. (BSF) ਦਾ ਏਰੀਆ ਵਧਾਉਣ ਦੇ ਮੁੱਦੇ ‘ਤੇ ਕੈਪਟਨ ਦੀ ਚੁੱਪ ਬਹੁਤ ਕੁਝ ਬਿਆਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਬੀਜੇਪੀ (BJP) ਦਾ ਹੀ ਏਜੰਟ ਹੈ ਜੋ ਬੀਜੇਪੀ ਦੇ ਕਹਿਣ ‘ਤੇ ਪੰਜਾਬ ਅੰਦਰ ਪੰਜਾਬ ਵਿਰੋਧੀ ਕੰਮ ਕਰਦਾ ਹੈ।