ਲੋਕ ਇਨਸਾਫ ਪਾਰਟੀ ਨੇ ਕੀਤਾ ਫ਼ਿਲਮ ਛਪਾਕ ਦਾ ਸਮਰਥਨ - Lok insaarf party
ਲੁਧਿਆਣਾ ਦੇ ਦੋਰਾਹਾ 'ਚ ਲੋਕ ਇਨਸਾਫ਼ ਪਾਰਟੀ ਨੇ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ 'ਚ ਵਿਸ਼ੇਸ ਤੌਰ 'ਤੇ ਇੰਜੀਨੀਅਰ ਮਨਵਿੰਦਰ ਸਿੰਘ ਪਹੁੰਚੇ। ਮਨਵਿੰਦਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਇਸ ਮੀਟਿੰਗ 'ਚ ਸੀਏਏ ਦਾ ਸਖ਼ਤ ਵਿਰੋਧ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਧਾਰਾ 370, ਜੇਐਨਯੂ 'ਚ ਹੋਈ ਹਿੰਸਾ ਆਦਿ ਦੇ ਬਾਰੇ ਵਿਚਾਰ ਵਟਾਂਦਰਾ ਕੀਤੀ। ਮਨਵਿੰਦਰ ਸਿੰਘ ਨੇ ਦੀਪਿਕਾ ਪਾਦੂਕੋਣ ਦੀ ਫ਼ਿਲਮ ਛਪਾਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਛਪਾਕ ਫ਼ਿਲਮ ਹਰ ਕਿਸੇ ਨੂੰ ਦੇਖਣੀ ਚਾਹੀਦੀ ਹੈ।