ਲੋਕ ਇਨਸਾਫ ਪਾਰਟੀ ਨੇ ਹਰੀਸ਼ ਕੜਵਲ ਨੂੰ ਇੰਚਾਰਜ ਕੀਤਾ ਨਿਯੁਕਤ - ਲੋਕ ਇਨਸਾਫ ਪਾਰਟੀ
ਸ਼ਹਿਰ ਦੇ ਗੁਰਾਇਆ ਵਾਰਡ ਨੰ 12 ’ਚ ਲੋਕ ਇਨਸਾਫ ਪਾਰਟੀ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ। ਇਸ ਦੌਰਾਨ ਦਿਹਾਤੀ ਪ੍ਰਧਾਨ ਸਰੂਪ ਸਿੰਘ ਵੱਲੋਂ ਹਰੀਸ਼ ਕੜਵਲ ਲੋਕ ਇਨਸਾਫ ਪਾਰਟੀ ਦਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ। ਇਸਦੇ ਨਾਲ ਹੀ ਕਈ ਹੋਰ ਮੈਂਬਰਾਂ ਨੂੰ ਵੀ ਲੋਕ ਇਨਸਾਫ਼ ਪਾਰਟੀ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸਰੂਪ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਵੱਲ ਲੈ ਕੇ ਜਾਣ ਦੀ ਬਹੁਤ ਲੋੜ ਹੈ ਜਿਸ ਦੇ ਲਈ ਲੋਕ ਇਨਸਾਫ ਪਾਰਟੀ ਨੂੰ ਮਜ਼ਬੂਤ ਬਣਨਾ ਪਵੇਗਾ