ਜਲੰਧਰ ਦੇ ਨੋਵਾ ਆਈਵੀਐਫ ਹਸਪਤਾਲ 'ਚ ਮਨਾਈ ਗਈ 'ਧੀਆਂ ਦੀ ਲੋਹੜੀ'
ਜਲੰਧਰ:ਸ਼ਹਿਰ ਦੇ ਨੋਵਾ ਆਈ.ਵੀ.ਐਫ ਹਸਪਤਾਲ ਂ'ਚ ਲੋਹੜੀ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।ਇਥੇ ਵਿਸ਼ੇਸ਼ ਤੌਰ 'ਤੇ ਧੀਆਂ ਦੀ ਲੋਹੜੀ ਮਨਾਈ ਗਈ। ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਡਾ. ਨਵਜੋਤ ਦਹੀਆ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ 'ਚ ਹਰ ਸਾਲ ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ। ਇਹ ਤਿਉਹਾਰ ਮਹਿਜ਼ ਮੁੰਡਿਆਂ ਲਈ ਹੀ ਨਹੀਂ ਸਗੋਂ ਧੀਆਂ ਲਈ ਵੀ ਮਨਾਇਆ ਜਾਂਣਾ ਚਾਹੀਦਾ ਹੈ। ਆਪਣੇ ਵਿਚਾਰ ਸਾਂਝੇ ਕਰਦਿਆਂ ਨੋਵਾ ਆਈ.ਵੀ.ਐਫ ਹਸਪਤਾਲ ਦੀ ਕਲੀਨਿਕਲ ਡਾਇਰੈਕਟਰ ਜੈਸਮੀਨ ਕੌਰ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਔਰਤਾਂ, ਪੁਰਸ਼ਾਂ ਦੇ ਬਰਾਬਰ ਹਰ ਖ਼ੇਤਰ 'ਚ ਕੰਮ ਕਰ ਰਹੀਆਂ ਹਨ। ਜੋ ਕਿ ਮਹਿਲਾ ਸਸ਼ਕਤੀਕਰਣ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵੱਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਤਹਿਤ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਗਰੀਬ ਘਰ ਦੀਆਂ ਬੱਚੀਆਂ ਨੂੰ ਪੜ੍ਹਨ ਲਈ ਆਰਥਿਕ ਮਦਦ ਕੀਤੀ ਜਾਂਦੀ ਹੈ।