ਪਤੰਗਾਂ ’ਤੇ 'ਕਾਲੇ ਕਾਨੂੰਨ ਰੱਦ ਕਰੋ' ਲਿਖ ਮਨਾਈ ਲੋਹੜੀ - ਪਤੰਗਾਂ ਉੱਤੇ ਕਾਲੇ ਕਾਨੂੰਨ ਰੱਦ ਕਰੋ ਲਿਖ ਕੇ
ਅੰਮ੍ਰਿਤਸਰ: ਸੋਮਵਾਰ ਨੂੰ ਨੈਸ਼ਨਲ ਹਿਊਮਨ ਰਾਈਟਸ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਵੱਲੋਂ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਇਸ ਵਾਰ ਲੋਹੜੀ ਨੂੰ ਕਾਲੀ ਲੋਹੜੀ ਦੇ ਵਜੋਂ ਮਨਾਇਆ ਗਿਆ ਅਤੇ ਉਨ੍ਹਾਂ ਵੱਲੋਂ ਪਤੰਗਾ ਉੱਤੇ ਕਾਲੇ ਕਾਨੂੰਨ ਰੱਦ ਕਰੋ ਲਿਖ ਕੇ ਇਹ ਲੋਹੜੀ ਮਨਾਈ ਗਈ। ਸੰਸਥਾ ਦੇ ਆਗੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਾਲ ਲੋਹੜੀ ਦਾ ਤਿਉਹਾਰ ਕਿਸਾਨਾਂ ਨੂੰ ਸਮਰਥਨ ਕਰਦਿਆਂ ਕਾਲੀ ਲੋਹੜੀ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਤੰਗਾਂ ਉੱਤੇ 'ਕਾਲੇ ਕਾਨੂੰਨ' ਰੱਦ ਕਰੋ ਲਿਖ ਕੇ ਪਤੰਗਾਂ ਰਾਹੀਂ ਮੋਦੀ ਅਤੇ ਉਸਦੇ ਸਮਰਥਕਾਂ ਨੂੰ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਓਨੀ ਦੇਰ ਤਕ ਉਹ ਕਿਸਾਨਾਂ ਦਾ ਸਮਰਥਨ ਕਰਦੇ ਰਹਿਣਗੇ।