ਹੋਟਲਾਂ ਦੀ ਥਾਂ ਲੋਕਾਂ ਘਰਾਂ 'ਚ ਧੂਮ-ਧਾਮ ਨਾਲ ਮਨਾ ਰਹੇ ਹਨ ਧੀਆਂ ਦੀ ਲੋਹੜੀ
ਜਲੰਧਰ: ਪੰਜਾਬ ਦਾ ਪ੍ਰਸਿੱਧ ਤਿਉਹਾਰ ਲੋਹੜੀ ਹਰ ਸਾਲ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜਲੰਧਰ ਦੇ ਜੇਪੀ ਨਗਰ ਦੇ ਰਹਿਣ ਵਾਲੇ ਨਰਿੰਦਰ ਨੰਦਨ ਇਸ ਵਾਰ ਆਪਣੀ ਜੁੜਵਾ ਧੀਆਂ ਦੀ ਲੋਹੜੀ ਪਾਉਣ ਲੱਗੇ ਹਨ। ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਨ੍ਹਾਂ ਦੇ ਘਰ ਦੋ ਜੁੜਵਾ ਕੁੜੀਆਂ ਨੇ ਜਨਮ ਲਿਆ ਸੀ, ਇਸ ਲਈ ਉਹ ਆਪਣੀ ਕੁੜੀਆਂ ਦੀ ਪਹਿਲੀ ਲੋਹੜੀ ਪਾਉਣ ਲੱਗੇ ਹਨ, ਜਿਸ ਨੂੰ ਉਹ ਬੜੀ ਹੀ ਧੂਮਧਾਮ ਦੇ ਨਾਲ ਹੋਟਲ ਵਿਚ ਮਨਾਉਣਾ ਚਾਹੁੰਦੇ ਸੀ ਪਰ ਕੋਰੋਨਾ ਕਰਕੇ ਛੋਟੇ ਬੱਚਿਆਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਹ ਤਿਉਹਾਰ ਘਰ ਹੀ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸੇ ਪ੍ਰੋਗਰਾਮ ਨੂੰ ਲੈ ਕੇ ਉਨ੍ਹਾਂ ਦੇ ਘਰ ਵਿੱਚ ਕੱਲ੍ਹ ਮਨਾਈ ਜਾਣ ਵਾਲੀ ਲੋਹੜੀ ਦੀ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।