ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਨਾਲ ਲੋਹੜੀ ਮੌਕੇ ਬੰਨ੍ਹਿਆ ਰੰਗ - ਸਤਿੰਦਰ ਸਰਤਾਜ
ਜਿੱਥੇ ਪੂਰੇ ਸੂਬੇ ਭਰ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਉੱਥੇ ਹੀ ਮੁਹਾਲੀ ਦੇ ਵੇਵ ਅਸਟੇਟ ਵਿੱਚ ਵੀ ਧੀਆਂ ਦੀ ਲੋਹੜੀ ਮਨਾਈ ਗਈ। ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਵਿੱਚ ਮੁੰਡਿਆਂ ਦੀ ਲੋਹੜੀ ਦੀ ਪ੍ਰਥਾ ਤੋਂ ਬਾਅਦ ਲੋਕ ਹੁਣ ਧੀਆਂ ਦੀ ਲੋਹੜੀ ਵੀ ਮਨਾਉਣ ਲੱਗ ਗਏ ਹਨ। ਇਸ ਦੇ ਚੱਲਦੇ ਹੀ ਮੋਹਾਲੀ ਵਿਖੇ ਪੌਂਟੀ ਚੱਡਾ ਫਾਊਂਡੇਸ਼ਨ ਵੱਲੋਂ ਇਸ ਸੁਸਾਇਟੀ ਦੇ ਵਿੱਚ ਨਵਜੰਮੀਆਂ ਬੱਚੀਆਂ ਲਈ ਇਸ ਲੋਹੜੀ ਦੇ ਤਿਉਹਾਰ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਮੌਕੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਦੇ ਨਾਲ ਰੰਗ ਬੰਨ੍ਹਿਆ।