ਬਠਿੰਡਾ 'ਚ ਟਿੱਡੀ ਦਲ ਦਾ ਹਮਲਾ, ਨੁਕਸਾਨ ਤੋਂ ਬਚਾਅ - locusts attack in bathinda
ਬਠਿੰਡਾ: ਰਾਜਸਥਾਨ ਤੋਂ ਬਾਅਦ ਬਠਿੰਡਾ ਵਿੱਚ ਵੀ ਟਿੱਡੀ ਦਲ ਆ ਚੁੱਕਿਆ ਹੈ> ਬਠਿੰਡੇ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਟਿੱਡੀ ਦਲ ਦਿਖਾਈ ਦਿੱਤਾ। ਮੁੱਖ ਖੇਤੀਬਾੜੀ ਅਫਸਰ ਡਾ. ਬਹਾਦਰ ਸਿੰਘ ਨੇ ਕਿਹਾ ਕਿ ਟਿੱਡੀ ਦਲ ਨਾਲ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦਾ ਫ਼ਸਲ ਨੂੰ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਬਲਾਕ ਤਲਵੰਡੀ ਸਾਬੋ ਦੇ ਪਿੰਡ ਲਾਲੇਆਣ, ਕੁੱਤੀਵਾਲ ਖੁਰਦ ਅਤੇ ਬਲਾਕ ਰਾਮਪੁਰਾ ਦੇ ਪਿੰਡ ਰਾਮਨਿਵਾਸ ਵਿਖੇ ਥੋੜੀ ਗਿਣਤੀ ਦੇ ਵਿੱਚ ਕੁਝ ਟਿੱਡੇ ਦੇਖੇ ਗਏ, ਜਿਨ੍ਹਾਂ ਨੂੰ ਪੰਛੀਆਂ ਨੇ ਖਾ ਕੇ ਖ਼ਤਮ ਕਰ ਦਿੱਤਾ ਹੈ।