'ਤਾਲਾਬੰਦੀ' ਨੇ ਹਿਲਾਈਆਂ ਪੇਂਡੂ ਆਰਥਿਕਤਾ ਦੀਆਂ ਚੂਲਾਂ: ਡਾ. ਗਿਆਨ ਸਿੰਘ - 'Lockdown and Economy
ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਪੇਂਡੂ ਆਰਥਕਤਾ ਦੇ ਮਾਹਿਰ ਡਾਕਟਰ ਗਿਆਨ ਸਿੰਘ ਨੇ ਈਟੀਵੀ ਭਾਰਤ ਨਾਲ ਕੋਰੋਨਾ ਵਾਇਰਸ ਕਾਰਨ ਲੱਗੀ 'ਤਾਲਾਬੰਦੀ' ਨਾਲ ਦੇਸ਼ ਅਤੇ ਪੰਜਾਬ ਦੀ ਅਰਥਕਤਾ 'ਤੇ ਪੈਣ ਵਾਲੇ ਅਸਰ ਬਾਰੇ ਵਿਸ਼ੇਸ਼ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਇਹ 'ਤਾਲਾਬੰਦੀ' ਲੋਕਾਂ ਦੀ ਭਲਾਈ ਲਈ ਹੈ ਪਰ ਇਸ 'ਤਾਲਾਬੰਦੀ' ਨੇ ਦੇਸ਼ ਦੀ ਆਰਥਕਤਾ ਖ਼ਾਸਕਰ ਪੇਂਡੂ ਆਰਥਕਤਾ ਨੂੰ ਭਾਰੀ ਸੱਟ ਮਾਰੀ ਹੈ। ਇਸ ਨਾਲ ਕਿਰਤੀ ਅਤੇ ਕਿਸਾਨ ਭਾਰੀ ਆਰਥਕ ਸੰਕਟ ਵਿੱਚ ਪਹੁੰਚ ਚੁੱਕਿਆ ਹੈ।