ਰਾਏਕੋਟ 'ਚ SBI ਬੈਂਕ ਨੇ ਲਾਇਆ ਲੋਨ ਮੇਲਾ - ਵਿਸ਼ੇਸ਼ ਲੋਨ ਸਕੀਮਾਂ
ਲੁਧਿਆਣਾ: ਰਾਏਕੋਟ 'ਚ ਸਥਿਤ ਐਸਬੀਆਈ (SBI) ਬੈਂਕ ਵਿੱਚ ਲੋਨ ਮੇਲੇ ਦਾ ਆਯੋਜਨ ਕੀਤਾ ਗਿਆ। ਇਹ ਲੋਨ ਮੇਲਾ FBRBIO2 ਲੁਧਿਆਣਾ ਦੇ ਚੀਫ਼ ਮੈਨੇਜਰ ਤੇ ਐਸਬੀਆਈ ਬੈਂਕ ਲੁਧਿਆਣਾ ਦੇ ਚੀਫ਼ ਮੈਨੇਜਰ ਦੀ ਅਗਵਾਈ 'ਚ ਲਗਾਇਆ ਗਿਆ। ਇਸ ਮੌਕੇ ਲੋਕਾਂ ਨੂੰ ਸਰਕਾਰੀ ਮਦਦ ਵਜੋਂ ਮਿਲਣ ਵਾਲੇ ਲੋਨ ਤੇ ਵੱਖ-ਵੱਖ ਕਿੱਤਿਆਂ ਤੇ ਸਵੈ-ਰੁਜ਼ਗਾਰ ਲਈ ਉਪਲਬਧ ਕਰਵਾਏ ਜਾਣ ਵਾਲੀਆਂ ਲੋਨ ਸਕੀਮਾਂ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਚੀਫ ਮੈਨੇਜਰ ਨੇ ਕਿਹਾ ਕਿ ਸਰਕਾਰ ਵੱਲੋਂ ਵਿਸ਼ੇਸ਼ ਲੋਨ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉਥੇ ਹੀ ਬੈਂਕ ਵੱਲੋਂ ਸਸਤੀ ਤੇ ਸੌਖੀ ਬੀਮਾ ਸਕੀਮ ਵੀ ਚਲਾਈ ਜਾ ਰਹੀ ਹੈ। ਲੋਕ ਉਨ੍ਹਾਂ ਦਾ ਲਾਭ ਲੈ ਸਕਦੇ ਹਨ। ਇਸ ਦੌਰਾਨ ਰਾਏਕੋਟ ਤੇ ਜਲਾਲਦੀਵਾਲ ਬ੍ਰਾਂਚ ਦੇ ਯੋਗ ਲਾਭਪਾਤਰੀਆਂ ਨੂੰ ਕਰਜ਼ਾ ਮਨਜ਼ੂਰੀ ਪੱਤਰ ਤਕਸੀਮ ਕੀਤੇ ਗਏ। ਇਸ ਦੌਰਾਨ 81.50 ਲੱਖ ਰੁਪਏ ਲੋਨ ਨੂੰ ਮਨਜ਼ੂਰੀ ਦਿੱਤੀ ਗਈ ਤਾਂ ਜੋ ਗ਼ਰੀਬ ਅਤੇ ਬੇਰੁਜ਼ਗਾਰ ਲੋਕ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣ।