ਫਗਵਾੜਾ ਵਿਖੇ CAA ਦੇ ਸਮਰਥਨ 'ਚ ਲੋਕ ਜਾਗਰਣ ਮੰਚ ਨੇ ਕੱਢੀ ਮੋਟਰਸਾਈਕਲ ਰੈਲੀ - ਘੱਟਗਿਣਤੀ ਲੋਕਾਂ ਦੇ ਹੱਕ 'ਚ ਨਾਗਰਕਿਤਾ ਸੋਧ ਕਾਨੂੰਨ
ਫਗਵਾੜਾ ਵਿਖੇ ਲੋਕ ਜਾਗਰਣ ਮੰਚ ਵੱਲੋਂ ਸੀਏਏ ਦੇ ਸਮਰਥਨ 'ਚ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਲੋਕ ਜਾਗਰਣ ਮੰਚ ਦੇ ਪੰਜਾਬ ਸਚਿਵ ਸੰਜੀਵ ਕੁਮਾਰ ਸਣੇ ਸ਼ਹਿਰ ਦੇ ਹੋਰਨਾਂ ਕਈ ਆਗੂਆਂ ਨੇ ਹਿੱਸਾ ਲਿਆ। ਇਹ ਮੋਟਰਸਾਈਕਲ ਰੈਲੀ ਫਗਵਾੜਾ ਰੈਸਟ ਹਾਊਸ ਤੋਂ ਚੱਲ ਕੇ ਸੈਂਟਰਲ ਟਾਊਨ, ਪੁਰਾਣੀ ਦਾਣਾ ਮੰਡੀ ਤੇ ਗਊਸ਼ਾਲਾ ਬਾਜ਼ਾਰ, ਸਿਨੇਮਾ ਰੋਡ ਆਦਿ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਜੀ.ਟੀ ਰੋਡ ਰੈਸਟ ਹਾਊਸ ਵਿਖੇ ਖ਼ਤਮ ਹੋਈ। ਇਸ ਮੌਕੇ ਸੀਏਏ ਦੇ ਸਮਰਥਨ 'ਚ ਆਪਣੇ ਵਿਚਾਰ ਦੱਸਦੇ ਹੋਏ ਸੰਜੀਵ ਕੁਮਾਰ ਨੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਹੋ ਸਮਰਥਨ ਕੀਤੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਨਾਗਰਿਕਤਾ ਸੋਧ ਕਾਨੂੰਨ ਘੱਟਗਿਣਤੀ ਲੋਕਾਂ ਨੂੰ ਨਾਗਰਿਕਤਾ ਦਾ ਹੱਕ ਦੇਣ ਲਈ ਬਣਾਇਆ ਗਿਆ ਹੈ। ਇਸ ਲਈ ਇਸ ਕਾਨੂੰਨ ਦਾ ਵਿਰੋਧ ਗ਼ਲਤ ਹੈ। ਇਸ ਰੈਲੀ 'ਚ ਲੋਕ ਜਾਗਰਣ ਮੰਚ ਦੇ ਮੈਂਬਰਾਂ ਅਤੇ ਹੋਰ ਵੀ ਕਈ ਸਮਾਜਿਕ ਸੰਸਥਾਵਾਂ ਨੇ ਭਾਗ ਲਿਆ ।