ਸੁਣੋ, 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਫਰੀਦਕੋਟ ਦੇ ਲੋਕਾਂ ਦਾ ਕੀ ਕਹਿਣਾ - ਪੰਜਾਬ ਵਿਧਾਨ ਸਭਾ ਚੋਣਾਂ
ਫਰੀਦਕੋਟ: ਪੰਜਾਬ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ 64 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਉਥੇ ਹੀ ਬਾਕੀ ਰਾਜਨੀਤਿਨਕ ਪਾਰਟੀਆਂ ਵੱਲੋਂ ਹਾਲੇ ਉਮੀਦਵਾਰਾਂ ਦੇ ਨਾਮ ਨਹੀਂ ਐਲਾਨੇ ਗਏ। ਪਰ ਲੁਕਵੇਂ ਢੰਗ ਨਾਲ ਸਾਰੀਆਂ ਹੀ ਪਾਰਟੀਆਂ ਵੱਲੋਂ ਚੋਣ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਦੇ ਚਲਦੇ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਲੋਕਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਦੀਆਂ ਸਾਰੀਆਂ ਪਾਰਟੀਆਂ ਫੇਲ ਰਹੀਆਂ ਹਨ ਤੇ ਸਾਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਕਿ ਕੋਈ ਵੀ ਪਾਰਟੀ ਕਦੇ ਕੋਈ ਚੰਗਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਆਪਣਾ ਕੰਮ ਲੈਣ ਲਈ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਅਤੇ ਬਾਅਦ ਵਿੱਚ ਮੁਕਰ ਜਾਂਦੀਆਂ ਹਨ। ਜਿਸ ਕਾਰਨ ਅੱਜ ਦਾ ਨੌਜਵਾਨ ਬੇਰੋਜ਼ਗਾਰ ਘੁੰਮ ਰਹੇ ਹਨ ਜਿਸ ਕਾਰਨ ਚੋਰੀ ਡਕੈਤੀ ਵਰਗੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਜੇਕਰ ਸਰਕਾਰਾਂ ਕੁਝ ਨਹੀਂ ਕਰਨਗੀਆਂ ਤਾਂ ਇਹ ਵਾਰਦਾਤਾਂ ਵਿੱਚ ਹੋਰ ਵੀ ਵਾਧੇ ਹੋਣ ਵਾਲੇ ਹਨ ਜਿਸ ਦੀਆਂ ਜ਼ਿੰਮੇਵਾਰ ਖ਼ੁਦ ਸਰਕਾਰਾਂ ਹੋਣਗੀਆਂ।