ਖਹਿਰਾ ਤੋਂ ਸੁਣੋਂ ਕਿਵੇਂ ਸੁਲਝੇਗਾ ਸਿੱਧੂ-ਕੈਪਟਨ ਦਾ ਮਸਲਾ...? - ਨਵਜੋਤ ਸਿੰਘ ਸਿੱਧੂ
ਸੂਬਾ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਨੂੰ ਲੈਕੇ ਕਾਂਗਰਸ ਆਗੂ ਸੁਖਪਾਲ ਖਹਿਰਾ ਦਾ ਬਿਆਨ ਸਾਹਮਣੇ ਆਇਆ ਹੈ। ਖਹਿਰਾ ਨੇ ਸਿੱਧੂ ਤੇ ਕੈਪਟਨ ਵਿਚਕਾਰ ਛਿੜੇ ਵਿਵਾਦ ‘ਤੇ ਵੀ ਬੋਲਦਿਆਂ ਕਿਹਾ ਕਿ ਦੋਵੇਂ ਵੱਡੇ ਆਗੂ ਹਨ। ਉਨ੍ਹਾਂ ਕਿਹਾ ਕਿ ਜਦੋਂ ਅੱਜ ਦੋਵੇਂ ਲੀਡਰ ਵੱਡੇ ਮੌਜੂਦ ਹੋਣਗੇ ਤਾਂ ਸਾਰੀਆਂ ਗੱਲਾਂ ਤੈਅ ਹੋ ਜਾਣਗੀਆਂ। ਦੱਸ ਦਈਏ ਕਿ ਪਿਛਲੇ ਦਿਨ੍ਹਾਂ ਦੇ ਵਿੱਚ ਚਰਚਾ ਚੱਲ ਰਹੀ ਸੀ ਕਿ ਜਦੋਂ ਤੱਕ ਸਿੱਧੂ ਕੈਪਟਨ ਤੋਂ ਮੁਆਫੀ ਨਹੀਂ ਮੰਗਦੇ ਉਨ੍ਹਾਂ ਸਮੇਂ ਤੱਕ ਕੈਪਟਨ ਸਿੱਧੂ ਨਹੀਂ ਮਿਲਣਗੇ। ਸਿੱਧੂ ਦੇ ਪ੍ਰਧਾਨ ਬਣਨ ਨੂੰ ਲੈਕੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਸਿੱਧੂ ਦਾ ਪ੍ਰਧਾਨ ਬਣਨ ਦਾ ਵਿਰੋਧ ਨਹੀਂ ਕੀਤਾ । ਖਹਿਰਾ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਸਿਰਫ ਇਹ ਕਿਹਾ ਸੀ ਕਿ ਪ੍ਰਧਾਨ ਬਣਾਉਣ ਕਾਂਗਰਸ ਹਾਈਕਮਾਨ ਦੇ ਹੱਥ ਹੈ।