ਕਰਫ਼ਿਊ ਦੌਰਾਨ ਬਲੈਕੀਆਂ ਨੇ ਬਾਹਰਲੇ ਸੂਬਿਆਂ ਤੋਂ ਲਿਆ ਕੇ ਵੇਚੀ ਸ਼ਰਾਬ - liquor sold in black
ਰੂਪਨਗਰ: ਪੰਜਾਬ ਵਿੱਚ ਸ਼ਰਾਬ ਤੋਂ ਸਰਕਾਰ ਨੂੰ ਵਧੀਆ ਕਮਾਈ ਹੁੰਦੀ ਹੈ ਪਰ ਸ਼ਰਾਬ ਦਾ ਧੰਦਾ ਕਰਨ ਵਾਲੇ ਵਪਾਰੀ ਕਾਫੀ ਤੰਗ ਅਤੇ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਦਾ ਧੰਦਾ ਹੁਣ ਮੰਦਾ ਹੋ ਗਿਆ ਹੈ। ਰੂਪਨਗਰ ਵਿੱਚ ਈਟੀਵੀ ਭਾਰਤ ਦੀ ਟੀਮ ਨੇ ਸ਼ਰਾਬ ਦੇ ਇੱਕ ਕਾਰੋਬਾਰੀ ਕੇਸਰ ਸਿੰਘ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਨੇ ਜਿੱਥੇ ਆਪਣੇ ਕਾਰੋਬਾਰ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਉੱਥੇ ਹੀ ਕਈ ਅਹਿਮ ਖੁਲਾਸੇ ਵੀ ਕੀਤੇ। ਕੇਸਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਮਹਾਂਮਾਰੀ ਦੇ ਦੌਰਾਨ ਲੱਗੇ ਕਰਫ਼ਿਊ ਦੇ ਦੌਰਾਨ ਇੰਨੀ ਸ਼ਰਾਬ ਕਾਰੋਬਾਰੀਆਂ ਨੇ ਦੋ ਨੰਬਰ ਦੇ ਵਿੱਚ ਨਹੀਂ ਵੇਚੀ ਜਿੰਨੀ ਬਲੈਕੀਆਂ ਨੇ ਵੇਚੀ ਹੈ ਪਰ ਇਨ੍ਹਾਂ ਵੱਲੋਂ ਇਹ ਸਾਰੀ ਸ਼ਰਾਬ ਦੂਜੇ ਰਾਜਾਂ ਤੋਂ ਲਿਆ ਕੇ ਵੇਚੀ ਗਈ ਹੈ।