ਜ਼ਿਲ੍ਹਾ ਕਪੂਰਥਲਾ ਵਿੱਚ ਨਹੀਂ ਖੁਲ੍ਹਣਗੇ ਸ਼ਰਾਬ ਦੇ ਠੇਕੇ - ਸ਼ਰਾਬ ਦੇ ਠੇਕੇ
ਕਪੂਰਥਲਾ: ਪੰਜਾਬ ਵਿਚ ਸ਼ਰਾਬ ਦੇ ਠੇਕੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੇ, ਪਰ ਕਪੂਰਥਲਾ ਦੇ ਠੇਕੇਦਾਰਾਂ ਨੇ ਫਿਲਹਾਲ ਠੇਕੇ ਬੰਦ ਰੱਖਣ ਦਾ ਫੈਸਲਾ ਕੀਤਾ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਪਹਿਲਾਂ ਹੀ ਤਾਲਾਬੰਦੀ ਮਾਰਚ ਦੇ 11 ਦਿਨ ਦਾ ਟੈਕਸ ਵਾਪਸ ਨਹੀਂ ਕੀਤਾ ਹੈ। ਹੁਣ ਵੀ ਟੈਕਸ ਬਾਰੇ ਕੁਝ ਸਹੀ ਜਾਣਕਾਰੀ ਨਹੀਂ ਹੈ, ਜਦਕਿ ਸਾਡੀ ਸਾਰੀ ਕਮਾਈ ਰੇਸਤਰਾਂ, ਹੋਟਲਾਂ ਅਤੇ ਮੈਰਿਜ ਪੈਲਸਾ ਤੋਂ ਹੈ।