ਖੇਤਾਂ 'ਚ ਸ਼ਰਾਬ ਮਾਫੀਆ ਦੇ ਗੁਰਗਿਆਂ ਨੇ ਪੁਲਿਸ ਵਾਲੇ ਝੰਬੇ - ਫਾਜ਼ਿਲਕਾ ਦੇ ਸਿਵਲ ਹਸਪਤਾਲ
ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਮੌਜ਼ਮ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਤੇ ਰੇਡ ਕਰਨ ਗਏ ਐਕਸਾਈਜ਼ ਵਿਭਾਗ ਤੇ ਤਸਕਰਾਂ ਨੇ ਹਮਲਾ ਦਿੱਤਾ। ਜਿਸ ਵਿੱਚ 2 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀ ਹੋਏ ਪੁਲਿਸ ਮੁਲਾਜ਼ਮ ਪ੍ਰਦੀਪ ਨੇ ਦੱਸਿਆ ਕਿ ਉਨ੍ਹਾਂ ਦੇ ਇੰਸਪੈਕਟਰ ਹਰਮੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਪਿੰਡ ਮੋਜਮ ਵਿੱਚ ਚੱਲ ਰਿਹਾ ਹੈ। ਜਦੋਂ ਅਸੀਂ ਰੇਡ ਕਰਨ ਗਏ ਤਾਂ ਤਸਕਰਾਂ ਵੱਲੋਂ ਸਾਡੇ ਉੱਪਰ ਗੰਡਾਸੇ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਚਲਦਿਆਂ ਅਸੀਂ 2 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਾਂ।