ਗੜ੍ਹਸ਼ੰਕਰ 'ਚ ਠੇਕਿਆਂ ਦੇ ਬੂਹੇ ਰਹੇ ਬੰਦ - ਗੜ੍ਹਸ਼ੰਕਰ ਸ਼ਰਾਬ ਦੇ ਠੇਕੇ
ਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਕਰਫਿਊ ਵਿੱਚ ਸਵੇਰੇ 7 ਤੋਂ ਲੈ ਕੇ 3 ਵਜੇ ਤੱਕ ਸ਼ਰਾਬ ਦੇ ਠੇਕੇ ਖੋਲ੍ਹਣ ਵਿੱਚ ਢਿੱਲ ਦਿੱਤੀ ਗਈ ਹੈ ਪਰ ਗੜ੍ਹਸ਼ੰਕਰ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਐਸਡੀਐਮ ਗੜ੍ਹਸ਼ੰਕਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਰਾਬ ਦੇ ਠੇਕੇ ਪੁਰੀ ਤਰ੍ਹਾਂ ਬੰਦ ਰਹੇ। ਉੱਥੇ ਹੀ ਸ਼ਰਾਬ ਦੀ ਹੋਮ ਡਿਲੀਵਰੀ ਨੂੰ ਲੈ ਕੇ ਲੋਕਾਂ ਨੇ ਕਿਹਾ ਕਿ ਖਾਣਪੀਣ ਅਤੇ ਹੋਰ ਜ਼ਰੂਰਤਮੰਦ ਦੀਆਂ ਵਸਤੂਆਂ ਦੀ ਘਰ-ਘਰ ਸਪਲਾਈ ਕਰਨੀ ਚਾਹੀਦੀ ਹੈ ਨਾਂ ਕਿ ਸ਼ਰਾਬ ਦੀ ਘਰ-ਘਰ ਸਪਲਾਈ ਕਰਨੀ ਚਾਹੀਦੀ ਹੈ।