ਸ਼ਰਾਬ ਦੇ ਠੇਕੇਦਾਰਾਂ ਨੇ ਆਬਕਾਰੀ ਨੀਤੀ ਵਿੱਚ ਬਦਲਾਅ ਦੀ ਕੀਤੀ ਮੰਗ - ਗੁਰਦਾਸਪੁਰ
ਗੁਰਦਾਸਪੁਰ: ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸਨ। ਪਰ ਠੇਕੇਦਾਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਆਬਕਾਰੀ ਨੀਤੀ ਵਿੱਚ ਬਦਲਾਅ ਨਹੀਂ ਕਰਦੀ, ਉੱਦੋਂ ਤੱਕ ਉਹ ਆਪਣਾ ਕੰਮਕਾਜ ਨਹੀਂ ਕਰਨਗੇ ਅਤੇ ਠੇਕੇ ਖੋਲ੍ਹਣ ਦੀ ਛੋਟ 6 ਅਪ੍ਰੈਲ ਨੂੰ ਦਿੱਤੀ ਸੀ ਤੇ ਹੁਣ 10 ਦਿਨਾਂ ਬਾਅਦ ਠੇਕੇ ਖੁੱਲ੍ਹੇ ਹਨ। ਬਟਾਲਾ ਵਿੱਚ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਦੀ ਉਹਨਾਂ ਵੱਲੋਂ ਲੌਕਡਾਊਨ ਤੋਂ ਬਾਅਦ ਅੱਜ ਠੇਕੇ ਖੋਲ੍ਹੇ ਗਏ ਹਨ, ਲੇਕਿਨ ਗਾਹਕ ਨਹੀਂ ਹੈ ਅਤੇ ਸਰਕਾਰ ਦੇ ਆਦੇਸ਼ ਉੱਤੇ ਉਨ੍ਹਾਂ ਨੇ ਸਹਿਮਤ ਹੋ ਠੇਕੇ ਤਾਂ ਸ਼ੁਰੂ ਕਰ ਦਿੱਤੇ ਹਨ ਲੇਕਿਨ ਉਹ ਸਰਕਾਰ ਤੋਂ ਅਪੀਲ ਕਰ ਰਹੇ ਹੈ ਦੀ ਉਨ੍ਹਾਂ ਦੀ ਮੰਗਾਂ ਜਲਦ ਪੂਰੀਆ ਕੀਤੀਆਂ ਜਾਣ।