ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ ਵਿਚ ਖੁੱਲ੍ਹਿਆ ਸ਼ਰਾਬ ਦਾ ਠੇਕਾ - ਸਕੂਲ ਜਾਂਦੇ ਬੱਚਿਆਂ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਸਰਹੱਦੀ ਕੰਪਲੈਕਸ ਵਿਖੇ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਅੱਜ ਇਲਾਕਾ ਵਾਸੀਆਂ ਵਲੋਂ ਧਰਨਾ ਦੇ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜਿਸਦੇ ਚਲਦੇ ਇਲਾਕੇ ਦੀਆਂ ਔਰਤਾਂ ਨੇ ਸੜਕਾਂ ਜਾਮ ਕਰ ਕੇ ਰੋਸ਼ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਸਾਡੇ ਰਿਹਾਇਸ਼ੀ ਇਲਾਕੇ ਵਿਚ ਖੋਲ੍ਹਿਆ ਗਿਆ ਸ਼ਰਾਬ ਦਾ ਠੇਕਾ ਜਲਦ ਬੰਦ ਕਰਵਾਇਆ ਜਾਵੇ। ਇਲਾਕਾ ਵਾਸੀਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਦੋ ਸਕੂਲਾਂ ਵਿਚਾਲੇ ਖੁੱਲ੍ਹੇ ਸ਼ਰਾਬ ਦੇ ਠੇਕੇ ਦਾ ਆਉਣ ਵਾਲੇ ਸਮੇਂ ਵਿਚ ਸਕੂਲ ਜਾਂਦੇ ਬੱਚਿਆਂ ਤੇ ਗਲਤ ਅਸਰ ਪਵੇਗਾ, ਔਰਤਾਂ ਦੇ ਆਉਣ ਜਾਣ 'ਚ ਵੀ ਦਿੱਕਤ ਹੋ ਸਕਦੀ ਹੈ। ਮੌਕੇ ਤੇ ਪਹੁੰਚੇ ਐਸਆਈ ਰਾਜਵਿੰਦਰ ਸਿੰਘ ਨੇ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਉਨ੍ਹਾਂ ਨੂੰ ਸਮਝਾਇਆ ਗਿਆ। ਜੇਕਰ ਇਲਾਕਾ ਨਿਵਾਸੀਆਂ ਨੂੰ ਇਤਰਾਜ਼ ਹੈ ਤਾ ਇਥੇ ਠੇਕਾ ਨਹੀਂ ਖੁੱਲ੍ਹਣ ਦਿਤਾ ਜਾਵੇਗਾ। ਪੁਲਿਸ ਦੇ ਭਰੋਸੇ ਤੋਂ ਬਾਅਦ ਇਲਾਕਾ ਵਾਸੀਆਂ ਨੇ ਧਰਨਾ ਚੁੱਕ ਲਿਆ।