ਅੰਮ੍ਰਿਤਸਰ 'ਚ ਵੀਕੈਂਡ ਲੌਕਡਾਊਨ ਵਿਚਾਲੇ ਠੇਕਿਆਂ 'ਤੇ ਵਿੱਕ ਰਹੀ ਸ਼ਰਾਬ - ਐਕਸਪਾਈਰੀ ਡੇਟ ਸ਼ਰਾਬ
ਅੰਮ੍ਰਿਤਸਰ ਵਿੱਚ ਵੀਕੈਂਡ ਲੌਕਡਾਊਨ ਵਿਚਾਲੇ ਠੇਕਿਆਂ 'ਤੇ ਸ਼ਰਾਬ ਵਿਕ੍ਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਭਾਜਪਾ ਆਗੂਆਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਭਾਜਪਾ ਆਗੂ ਸੰਜੀਵ ਸ਼ਰਮਾ ਨੇ ਮੁਖ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਕਿ ਪੰਜਾਬ ਸਰਕਾਰ ਦੀ ਸ਼ੈਅ 'ਤੇ ਕੋਰੋਨਾ ਦੀ ਆੜ ਵਿੱਚ ਸ਼ਰਾਬ ਠੇਕੇਦਾਰ ਲੋਕਾਂ ਨੂੰ ਐਕਸਪਾਈਰੀ ਡੇਟ ਸ਼ਰਾਬ ਵੇਚ ਰਹੇ ਹਨ। ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਜਦ ਉਹ ਪਹੁੰਚੇ ਤਾਂ ਠੇਕਾ ਬੰਦ ਸਨ। ਇਸ ਸਬੰਧੀ ਉਹ ਸੀਨੀਅਰ ਅਧਿਕਾਰੀਆਂ ਤੱਕ ਜਾਣਕਾਰੀ ਪਹੁੰਚਾਉਣਗੇ, ਜੇਕਰ ਠੇਕੇ ਖੁਲ੍ਹੇ ਹੋਣਗੇ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।