ਲਿਪ ਦੀ ਪੰਜਾਬ ਅਧਿਕਾਰ ਯਾਤਰਾ ਮੋਗੇ ਪਹੁੰਚੀ - ਲੋਕ ਇਨਸਾਫ਼ ਪਾਰਟੀ
ਮੋਗਾ: ਲੋਕ ਇਨਸਾਫ਼ ਪਾਰਟੀ ਵੱਲੋਂ ਜਾਰੀ ਪੰਜਾਬ ਅਧਿਕਾਰ ਯਾਤਰਾ ਮੋਗਾ ਵਿਖੇ ਪਹੁੰਚੀ। ਇਸ ਮੌਕੇ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੀ ਮੌਜੂਦ ਰਹੇ। ਇਸੇ ਦੌਰਾਨ ਆਪਣੇ 'ਤੇ ਲੱਗੇ ਇਲਜ਼ਾਮਾਂ ਬਾਰੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਤ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੀ ਚੜ੍ਹ ਤੋਂ ਘਬਰਾ ਕੇ ਕਾਂਗਰਸੀਆਂ ਨੇ ਇਹ ਮਨਘੜਤ ਇਲਜ਼ਾਮ ਉਨ੍ਹਾਂ 'ਤੇ ਲਗਵਾਏ ਹਨ। ਸਿਮਰਜੀਤ ਬੈਂਸ ਨੇ ਇਹ ਵੀ ਮੰਨਿਆ ਕਿ ਮਹਿਲਾ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੀ ਰਹੀ ਹੈ। ਬੈਂਸ ਨੇ ਕਿਹਾ ਕਿ ਇਨ੍ਹਾਂ ਇਲਜ਼ਾਮਾਂ ਦਾ ਸੱਚ ਜਲਦ ਹੀ ਲੋਕਾਂ ਦੇ ਸਾਹਮਣੇ ਆਵੇਗਾ।