ਲੋਕ ਇਨਸਾਫ ਪਾਰਟੀ ਨੇ ਕੈਪਟਨ ਤੇ ਸੁਖਬੀਰ ਬਾਦਲ ਦੇ ਸਾੜ੍ਹੇ ਪੁਤਲੇ - ਕੈਪਟਨ
ਅੰਮ੍ਰਿਤਸਰ: ਬੀਤੇ ਦਿਨੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਿਆਸ ‘ਤੇ ਚਲਦੀ ਮਾਈਨਿੰਗ ਉੱਪਰ ਛਾਪਾ ਮਾਰਨ ਆਏ ਸਨ। ਉਸ ਦਿਨ ਤੋਂ ਹੀ ਪੰਜਾਬ ਵਿੱਚ ਰੇਤੇ ਦੀ ਕਥਿਤ ਨਾਜਾਇਜ਼ ਮਾਈਨਿੰਗ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ। ਜਿਸ ਸਬੰਧੀ ਅਕਾਲੀ ਆਗੂ ਕਾਂਗਰਸ ਸਰਕਾਰ ਨੂੰ ਨਾਜਾਇਜ਼ ਮਾਈਨਿੰਗ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਕਾਂਗਰਸੀ ਪੰਜਾਬ ਵਿੱਚ ਸੱਤਾ ‘ਤੇ ਕਾਬਜ਼ ਰਹੀ ਅਕਾਲੀ ਧਿਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਪਰ ਇਸ ਤੋਂ ਬਾਅਦ ਤੀਜੀ ਪਾਰਟੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਕੋਰ ਕਮੇਟੀ ਮੈਂਬਰ ਚਰਨਦੀਪ ਸਿੰਘ ਭਿੰਡਰ ਵੱਲੋਂ ਮੌਜੂਦਾ ਅਤੇ ਪਿਛਲੇ ਦਸ ਸਾਲ ਦੀ ਸਰਕਾਰ ਨੂੰ ਰੇਤ ਮਾਫੀਆ ਦੀ ਜਿੰਮੇਵਾਰ ਦੱਸਦਿਆਂ ਕੈਪਟਨ ਅਤੇ ਬਾਦਲ ਪਰਿਵਾਰ ਉੱਪਰ ਨਿਸ਼ਾਨੇ ਸਾਧੇ ਗਏ। ਇਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਬਿਆਸ ਦੇ ਕਿਨਾਰੇ ਕੈਪਟਨ ਤੇ ਸੁਖਬੀਰ ਬਾਦਲ ਦੇ ਪੁਤਲੇ ਸਾੜ ਕੇ ਰੋਸ ਜਤਾਇਆ ਗਿਆ।