‘ਸ਼ਹੀਦ ਊਧਮ ਸਿੰਘ ਵਾਂਗ ਕਿਸਾਨ ਵੀ ਲੜ ਰਹੇ ਹਨ ਸਾਮਰਾਜ ਵਿਰੁੱਧ ਲੜਾਈ’ - Amritsar - Pathankot Highway
ਗੁਰਦਾਸਪੁਰ: ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਇਕੱਠ ਕਰ ਯਾਦ ਕੀਤਾ ਗਿਆ ਅਤੇ ਉਹਨਾਂ ਦਾ ਦਿਨ ਮਨਾਇਆ ਗਿਆ। ਇਸੇ ਦੇ ਤਹਿਤ ਅੰਮ੍ਰਿਤਸਰ - ਪਠਾਨਕੋਟ ਹਾਈਵੇ ਕੱਥੂਨੰਗਲ ਟੋਲ ਪਲਾਜ਼ਾ ਤੇ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨ ਆਗੂਆਂ ਅਤੇ ਕਿਸਾਨਾਂ ਨੇ ਸ਼ਹੀਦ ਊਧਮ ਸਿੰਘ ਨੂੰ ਯਾਦ ਕੀਤਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਅੱਜ ਇਥੇ ਵੱਡੀ ਗਿਣਤੀ ’ਚ ਕਿਸਾਨ ਇਕੱਠੇ ਹੋਏ ਹਨ ਅਤੇ ਊਧਮ ਸਿੰਘ ਦੀ ਸ਼ਹਾਦਤ ਨੂੰ ਜਿਥੇ ਯਾਦ ਕੀਤਾ ਜਾ ਰਿਹਾ ਹੈ ਉਥੇ ਹੀ ਉਹਨਾਂ ਵਲੋਂ ਉਸ ਵੇਲੇ ਦੇ ਸਾਮਰਾਜ ਵਿਰੋਧ ਲੜੀ ਲੜਾਈ ਤੋਂ ਸੇਧ ਲੈਂਦੇ ਹੋਏ ਅੱਜ ਦੀਆਂ ਸਾਮਰਾਜੀ ਤਾਕਤਾਂ ਵਿਰੋਧ ਸੰਗਰਸ਼ ਜਾਰੀ ਰੱਖਣ ਦੀ ਗੱਲ ਕੀਤੀ ਗਈ।