ਚੁਗਿੱਟੀ ਇਲਾਕੇ 'ਚ ਡਿੱਗੀ ਅਸਮਾਨੀ ਬਿਜਲੀ, ਦਰੱਖਤ ਨੂੰ ਲੱਗੀ ਅੱਗ - Chugitti area
ਜਲੰਧਰ: ਜਲੰਧਰ ਦੇ ਚੁਗਿੱਟੀ ਵਿਖੇ ਅਸਮਾਨੀ ਬਿਜਲੀ ਦੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਚੁਗਿੱਟੀ 'ਚ ਇੱਕ ਦਰੱਖਤ ਉੱਤੇ ਅਸਮਾਨੀ ਬਿਜਲੀ ਡਿੱਗੀ ਹੈ ਜਿਸ ਨਾਲ ਦਰੱਖਤ ਨੂੰ ਪੂਰੀ ਤਰ੍ਹਾਂ ਅੱਗ ਲੱਗ ਗਈ। ਅਸਮਾਨੀ ਬਿਜਲੀ ਦੇ ਡਿੱਗਣ ਨਾਲ ਉੱਥੇ ਦੇ ਰਹਿਣ ਵਾਲੇ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਵੀ ਪੈਦਾ ਹੋ ਗਿਆ। ਗਨੀਮਤ ਇਹ ਰਹੀ ਕਿ ਇਸ ਬਿਜਲੀ ਦੇ ਡਿੱਗਣ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।