ਲਾਇਸੰਸ ਬਣਵਾਉਣ ਆਏ ਲੋਕਾਂ ਵੱਲੋਂ ਡੀਸੀ ਦਫ਼ਤਰ ਵਿਖੇ ਕੀਤਾ ਗਿਆ ਹੰਗਾਮਾ
ਜਲੰਧਰ: ਡੀਸੀ ਦਫ਼ਤਰ ਵਿਖੇ ਅੱਜ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ। ਦਰਅਸਲ ਦਫ਼ਤਰ ਦੀ ਲਾਇਸੰਸ ਬ੍ਰਾਂਸ ਵਿਖੇ ਲੋਕ ਆਪਣੇ ਡਰਾਈਵਿੰਗ ਲਾਇਸੰਸਾਂ ਨੂੰ ਰੀਨਿਊ ਕਰਵਾਉਣ ਦੇ ਲਈ ਆਏ, ਪਰ ਅਧਿਕਾਰੀਆਂ ਨੇ ਫ਼ੋਟੋ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਦੀ ਰਿਪੋਰਟ ਲਿਆਉਣ ਦੇ ਲਈ ਕਿਹਾ, ਜਿਸ ਨੂੰ ਲੈ ਕੇ ਲੋਕ ਭੜਕ ਗਏ ਅਤੇ ਹੰਗਾਮਾ ਸ਼ੁਰੂ ਹੋ ਗਿਆ। ਕੁੱਝ ਔਰਤਾਂ ਦਾ ਕਹਿਣਾ ਹੈ ਕਿ ਇਥੇ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਕੋਰੋਨਾ ਰਿਪੋਰਟ ਜ਼ਰੂਰੀ ਹੈ, ਦੂਜਾ ਇਨ੍ਹਾਂ ਦੇ ਇਥੇ ਕੋਰੋਨਾ ਨੂੰ ਲੈ ਕੇ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਹਨ।