ਸੂਬਾ ਸਰਕਾਰ ਦੀ ਅਸਫਲ ਕਾਰਜਸ਼ੈਲੀ ਵਿਰੁੱਧ ਬਸਪਾ ਵਲੋਂ ਰਾਜਪਾਲ ਨੂੰ ਪੱਤਰ - ਮਾਨਯੋਗ ਰਾਜਪਾਲ ਪੰਜਾਬ
ਲਹਿਰਾਗਾਗਾ: ਤਾਲਾਬੰਦੀ ਦੌਰਾਨ ਪੰਜਾਬ ਦੀ ਸੂਬਾ ਸਰਕਾਰ ਵੱਲੋਂ ਅਸਫ਼ਲ ਕਾਰਜਸ਼ੈਲੀ ਵਿਰੁੱਧ ਮਾਨਯੋਗ ਰਾਜਪਾਲ ਪੰਜਾਬ ਦੇ ਨਾਂਅ ਬਹੁਜਨ ਸਮਾਜ ਪਾਰਟੀ ਨੇ ਮੰਗ ਪੱਤਰ ਸੌਂਪਿਆ ਗਿਆ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰ ਸੰਗਰੋਲੀ ਅਤੇ ਤਰਸੇਮ ਮੰਡਵੀ ਹਲਕਾ ਪ੍ਰਧਾਨ ਦੀ ਅਗਵਾਈ ਵਿੱਚ ਬਸਪਾ ਵੱਲੋਂ ਕੋਰੋਨਾ ਵਾਇਰਸ ਦੇ ਚੱਲਦੇ ਲੌਕਡਾਊਨ ਦੌਰਾਨ ਪੰਜਾਬ ਸਰਕਾਰ ਵੱਲੋਂ ਨਿਭਾਈਆਂ ਗਈਆਂ ਨਾਕਾਮ ਕੋਸ਼ਿਸ਼ਾ 'ਤੇ ਅਸਫਲ ਕਾਰਜਸ਼ੈਲੀ ਵਿਰੁੱਧ ਇੱਕ ਮੰਗ ਪੱਤਰ ਪੰਜਾਬ ਦੇ ਮਾਨਯੋਗ ਰਾਜਪਾਲ ਨਾਮ ਤੇ ਸਥਾਨਕ ਨਾਇਬ ਤਹਿਸੀਲਦਾਰ ਮੂਨਕ ਸਰਬਜੀਤ ਸਿੰਘ ਧਾਲੀਵਾਲ ਨੂੰ ਸੌਂਪਿਆ ਗਿਆ। ਉਨ੍ਹਾਂ ਨੇ ਲੋੜਵੰਦਾਂ ਨਾਲ ਜ਼ਰੂਰਤ ਸਮੇਂ ਹੋਈ ਨਾ ਇਨਸਾਫੀ ਦੇ ਪੱਤਰ ਵਿੱਚ ਜ਼ਿਕਰ ਕੀਤਾ।