ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਲੈ ਕੇ ਡੀਸੀ ਦਫਤਰ ਵੱਲੋਂ ਜਾਰੀ ਪੱਤਰ ਦੀ ਲੋਕਾਂ ਵੱਲੋਂ ਨਿਖੇਧੀ - coronavirus
ਸ੍ਰੀ ਮੁਕਤਸਰ ਸਾਹਿਬ: ਡੀਸੀ ਦਫ਼ਤਰ ਵੱਲੋਂ ਇੱਕ ਆਰਡਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਇਹ ਲਿਖਿਆ ਗਿਆ ਸੀ ਕਿ 7 ਤਰੀਕ ਨੂੰ ਸ਼ਰਾਬ ਦੇ ਠੇਕੇ ਸਵੇਰੇ 9 ਵਜੇ ਤੋਂ ਦਪਹਿਰੇ 1 ਵਜੇ ਤੱਕ ਖੁੱਲ੍ਹਣਗੇ ਅਤੇ 1 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੋਮ ਡਿਲੀਵਰੀ ਕੀਤੀ ਜਾਵੇਗੀ। ਇਸ ਦੇ ਨਾਲ ਇਹ ਵੀ ਲਿਖਿਆ ਗਿਆ ਸੀ ਕਿ ਇਸ ਦੀ ਅਨਾਊਂਸਮੈਂਟ ਸਪੀਕਰਾਂ, ਪ੍ਰੈੱਸ ਮਾਧਿਅਮ ਅਤੇ ਧਾਰਮਿਕ ਸਥਾਨਾਂ ਵੱਲੋਂ ਕੀਤੀ ਜਾਵੇਗੀ। ਆਰਡਰ ਦੀ ਕਾਪੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਡੀਸੀ ਦਫ਼ਤਰ ਵੱਲੋਂ ਆਪਣੇ ਆਰਡਰ ਨੂੰ ਰੱਦ ਕਰਕੇ ਨਵਾਂ ਆਰਡਰ ਜਾਰੀ ਕੀਤਾ ਜਿਸ ਵਿੱਚ ਧਾਰਮਿਕ ਸੰਸਥਾਨਾਂ ਵਾਲੀ ਗੱਲ ਨੂੰ ਕੱਟ ਦਿੱਤਾ ਗਿਆ ਹੈ ਅਤੇ ਪ੍ਰੈੱਸ ਨੋਟ ਜਾਰੀ ਕਰ ਮੁਆਫ਼ੀ ਵੀ ਮੰਗੀ।