ਜਾਣੋਂ ਗੁਰਦੁਆਰਾ ਬਾਬਾ ਆਸਾ ਸਿੰਘ ਬਾਉਲੀ ਸਾਹਿਬ ਦਾ ਇਤਿਹਾਸ - ਬਾਬਾ ਆਸਾ ਸਿੰਘ ਬਾਉਲੀ ਸਾਹਿਬ ਦਾ ਇਤਿਹਾਸ
ਅੰਮ੍ਰਿਤਸਰ : ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇੜੇ ਗੁਰਦੁਆਰਾ ਬਾਬਾ ਆਸਾ ਸਿੰਘ ਬਾਉਲੀ ਸਾਹਿਬ ਸਥਿਤ ਹੈ। ਇਥੋ ਦੇ ਮੁੱਖ ਗ੍ਰੰਥੀ ਗੁਰਸੇਵਕ ਸਿੰਘ ਨੇ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਦੱਸਦੇ ਹੋਏ ਕਿਹਾ ਕਿ ਬਾਬਾ ਆਸਾ ਸਿੰਘ ਇਸ਼ਵਰ 'ਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਸਨ। ਉਹ ਰੋਜ਼ ਸ੍ਰੀ ਦਰਬਾਰ ਸਾਹਿਬ ਸੇਵਾ ਕਰਦੇ ਤੇ ਨਾਮ ਜਪਦੇ। ਜਦੋਂ ਮਹਾਰਾਜਾ ਰਣਜੀਤ ਸਿੰਘ ਕੋਲੋਂ ਚਿੱਤੌੜ ਦਾ ਕਿੱਲ੍ਹਾ ਨਹੀਂ ਜਿੱਤਿਆ ਜਾ ਰਿਹਾ ਸੀ ਤਾਂ ਉਹ ਬਾਬਾ ਆਸਾ ਸਿੰਘ ਕੋਲ ਆਏ। ਮਹਾਰਾਜਾ ਰਣਜੀਤ ਨੇ ਬਾਬਾ ਆਸਾ ਜੀ ਦੇ ਅਸ਼ੀਰਵਾਦ ਨਾਲ ਚਿੱਤੌੜ ਦਾ ਕਿੱਲ੍ਹਾ ਫਤਿਹ ਕੀਤਾ। ਗ੍ਰੰਥੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਥੇ ਹਰ ਮੱਸਿਆ ਨੂੰ ਮੇਲਾ ਲੱਗਦ ਹੈ ਤੇ ਜਿਨ੍ਹਾਂ ਨੂੰ ਇਸ ਸਥਾਨ ਦੀ ਜਾਣਕਾਰੀ ਹੈ ਉਹ ਸੰਗਤ ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਇਥੇ ਨਤਮਸਤਕ ਹੋਣ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬਾਬਾ ਆਸਾ ਸਿੰਘ ਬਾਉਲੀ ਸਾਹਿਬ ਦਾ ਪ੍ਰਬੰਧਨ ਐਸਜੀਪੀਸੀ ਕੋਲ ਹੈ।