ਅੰਮ੍ਰਿਤਸਰ ਕੋਰਟ ਕੰਪਲੈਕਸ ’ਚ ਸੁਰੱਖਿਆ ਨੂੰ ਲੈਕੇ ਵਕੀਲ ਨੇ ਪੁਲਿਸ ’ਤੇ ਚੁੱਕੇ ਸਵਾਲ - security in Amritsar court
ਅੰਮ੍ਰਿਤਸਰ: ਲੁਧਿਆਣਾ ਕੋਰਟ ਕੰਪਲੈਕਸ ਬਲਾਸਟ (Ludhiana Court Complex Blast) ਤੋਂ ਬਾਅਦ ਸੂਬੇ ਦੇ ਵਿੱਚ ਪੰਜਾਬ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਵੱਲੋਂ ਸੂਬੇ ਵਿੱਚ ਜ਼ਿਲ੍ਹਾ ਅਦਾਲਤਾਂ ਤੋਂ ਇਲਾਵਾ ਵੱਖ ਵੱਖ ਥਾਵਾਂ ਉੱਪਰ ਚੌਕਸੀ ਵਧਾ ਦਿੱਤੀ ਗਈ ਤਾਂ ਕਿ ਚੋਣਾਂ ਮੌਕੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਦੂਜੇ ਪਾਸੇ ਅੰਮ੍ਰਿਤਸਰ ਕੋਰਟ ਕੰਪਲੈਕਸ(Amritsar Court Complex) ਦੇ ਹਾਲਾਤ ਅਜੇ ਵੀ ਜਿਉਂ ਦੇ ਤਿਉਂ ਹੀ ਹਨ। ਕੁਝ ਵਕੀਲਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਅੰਮ੍ਰਿਤਸਰ ਦੇ ਜੁਡੀਸ਼ੀਅਲ ਕੰਪਲੈਕਸ ਦੇ ਅੰਦਰ ਜਾਣ ਵਾਲੇ ਲੋਕਾਂ ਦੀ ਕੋਈ ਚੈਕਿੰਗ ਨਹੀਂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕੰਪਲੈਕਸ ਦੇ ਬਿਲਕੁਲ ਬਾਹਰ ਹੀ ਦੋਪਹੀਆ ਅਤੇ ਕਾਰ ਵਾਹਨ ਬਿਨਾਂ ਕਿਸੇ ਚੈਕਿੰਗ ਦੇ ਆ ਜਾ ਰਹੇ ਹਨ।ਹਾਲਾਂਕਿ ਪੁਲਿਸ ਵੱਲੋਂ ਬੈਰੀਕੇਡ ਜ਼ਰੂਰ ਲਗਾ ਦਿੱਤੇ ਗਏ ਹਨ। ਲੁਧਿਆਣਾ ਚ ਵਾਪਰੀ ਘਟਨਾ ਤੋਂ ਬਾਅਦ ਵੀ ਜ਼ਿਲ੍ਹਾ ਅਦਾਲਤ ਵਿੱਚ ਕੋਈ ਪੁਲਿਸ ਅਧਿਕਾਰੀ ਕੋਈ ਵੀ ਮੌਜੂਦ ਨਹੀਂ ਹੈ। ਵਕੀਲ ਨੇ ਦੱਸਿਆ ਕਿ ਪੁਲਿਸ ਨੇ ਲੁਧਿਆਣਾ ਘਟਨਾ ਤੋਂ ਪੁਲਿਸ ਨੇ ਕੋਈ ਵੀ ਸਬਕ ਨਹੀਂ ਲਿਆ ਹੈ ਅਤੇ ਜਿਸ ਤਰ੍ਹਾਂ ਦੇ ਸੁਰੱਖਿਆ ਦੇ ਇੰਤਜ਼ਾਮ ਅੰਮ੍ਰਿਤਸਰ ਕੋਰਟ ਕੰਪਲੈਕਸ ਦੇ ਹਨ ਇੱਥੇ ਕਦੀ ਵੀ ਕੋਈ ਘਟਨਾ ਵਾਪਰ ਸਕਦੀ ਹੈ।