ਲਾਰੇਂਸ ਬਿਸ਼ਨੋਈ ਦਾ ਸਾਥੀ ਮੌਂਟੀ ਸ਼ਾਹ ਗ੍ਰਿਫ਼ਤਾਰ - Monty Shah arrested
ਮੋਹਾਲੀ 'ਚ ਚੰਡੀਗੜ੍ਹ ਕਰਾਇਮ ਬਰਾਂਚ ਵੱਲੋਂ ਸੂਚਨਾ ਮੁਤਾਬਕ ਨਾਕੇਬੰਦੀ ਕੀਤੀ ਗਈ ਜਿਸ ਦੌਰਾਨ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਦੇ ਸਾਥੀ ਮੌਂਟੀ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ। ਡੀ.ਐਸ.ਪੀ ਨੇ ਦੱਸਿਆ ਕਿ ਮੁਲਜ਼ਮ ਮੌਂਟੀ ਸ਼ਾਹ ਨੂੰ ਹਥਿਆਰ, ਜ਼ਿੰਦਾ ਕਾਰਤੂਸ ਸਮੇਤ ਹਿਰਾਸਤ 'ਚ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੌਂਟੀ ਸ਼ਾਹ 'ਤੇ ਕਈ ਮਾਮਲੇ ਦਰਜ ਹਨ ਉਹ 307 ਮਾਮਲੇ 'ਚ ਭਗੌੜਾ ਸੀ।