ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਰਾਊਂਡ ਦੀ ਸ਼ੁਰੂਆਤ - ਪੋਲੀਓ ਰੋਧੀ ਦਵਾਈ
ਬਠਿੰਡਾ: ਨਵਜੰਮੇ ਅਤੇ 5 ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈ ਜਾਣ ਵਾਲੀ ਪੋਲੀਓ ਰੋਧੀ ਦਵਾਈ ਸਰਕਾਰ ਵੱਲੋਂ ਪਲਸ ਪੋਲੀਓ ਰਾਊਂਡ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਤਹਿਤ ਸਿਹਤ ਵਿਭਾਗ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਿਵਲ ਹਸਪਤਾਲ ਤੋਂ ਇਲਾਵਾ ਅਰਬਨ ਹੈਲਥ ਸੈਂਟਰ ਦੇ ਵਿੱਚ ਵੀ ਬੱਚਿਆਂ ਨੂੰ ਪੋਲੀਓ ਰੋਧੀ ਬੂੰਦਾਂ ਪਿਲਾਈਆਂ ਜਾਣਗੀਆਂ। ਮਲਕੀਤ ਕੌਰ ਨੇ ਦੱਸਿਆ ਕੀ ਇਹ ਪਲਸ ਪੋਲੀਓ ਰਾਊਂਡ ਤਿੰਨ ਦਿਨ ਤੱਕ ਚੱਲੇਗਾ। ਉਨ੍ਹਾਂ ਦੇ ਬਲਾਕ ਵਿੱਚ 29 ਬੂਥ ਹਨ ਜਿਸ ਦੇ ਲਈ 62 ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਮਲਕੀਤ ਕੌਰ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀ ਅਪੀਲ ਹੈ ਕਿ ਲੋਕ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਖੁਦ ਸੈਂਟਰ ਦੇ ਵਿੱਚ ਆਕੇ ਆਪਣੇ ਬੱਚਿਆਂ ਨੂੰ ਪੋਲੀਓ ਰੋਧੀ ਬੂੰਦਾਂ ਜ਼ਰੂਰ ਪਿਲਾਉਣ।