ਸ਼ਹਿਰ ਨੂੰ ਸਾਫ਼ ਰੱਖਣ ਲਈ ਸਫ਼ਾਈ ਅਭਿਆਨ ਸ਼ੁਰੂ - ਸਫ਼ਾਈ ਅਭਿਆਨ ਸ਼ੁਰੂ
ਮਾਨਸਾ: ਸ਼ਹਿਰ ਵਿਚੋਂ ਕੂੜੇ ਦੇ ਢੇਰ ਖਤਮ ਕਰਨ ਲਈ ਪ੍ਰਸ਼ਾਸ਼ਨ (Administration) ਵੱਲੋ ਸਫ਼ਾਈ ਅਭਿਆਨ (Cleaning campaign) ਦੀ ਸੂਰੁਆਤ ਕੀਤੀ। ਡਿਪਟੀ ਕਮਿਸ਼ਨਰ ਵੱਲੋਂ ਮਾਨਸਾ ਦੇ ਵਾਰਡ ਨੰਬਰ 3 ਤੋਂ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਬਾਰੇ ਡੀਸੀ ਉਪਕਾਰ ਸਿੰਘ ਨੇ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਹੈ ਕਿ ਕੂੜਾ ਸੁੱਟਣ ਲਈ 3ਡੀ ਪ੍ਰੋਜੈਕਟ ਦੀਆਂ ਰੇਹੜੀਆ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਜਸਵੀਰ ਕੌਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਵਿਚ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਕਿ ਸ਼ਹਿਰ ਖੂਬਸੂਰਤ ਬਣ ਸਕੇ।