ਅਕਾਲੀ ਦਲ ਦੇ ਧਰਨੇ 'ਚ ਵੱਡੀ ਸਮੂਲੀਅਤ - Sukhbir Singh Badal
ਫ਼ਾਜ਼ਿਲਕਾ : ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਪਾਰਟੀ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਸਤਿੰਦਰਜੀਤ ਸਿੰਘ ਮੰਟਾ ਨੇ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਂਗਰਸ ਅਤੇ ਆਪ ਪਾਰਟੀ ਦੀ ਦੋਗਲੀ ਨੀਤੀ ਨੂੰ ਮੁੱਖ ਰੱਖਦਿਆਂ ਹੀ ਸੂਬੇ ਭਰ ਵਿੱਚ ਅੱਜ ਦੇ ਜਿਹੜੇ ਧਰਨੇ ਲਗਾਏ ਗਏ ਹਨ ਤਾਂ ਕਿ ਪੰਜਾਬ ਦੀ ਜਨਤਾ ਸਾਹਮਣੇ ਦੱਸਿਆ ਜਾ ਸਕੇ ਕਿ ਕਿਸ ਪ੍ਰਕਾਰ ਕਾਂਗਰਸ ਅਤੇ ਆਪ ਪਾਰਟੀ ਦੇ ਦੋਗਲੇ ਚਿਹਰੇ ਹਨ।