ਮੋਦੀਖਾਨੇ ਵਿੱਚੋਂ ਲੈਪਟਾਪ ਤੇ ਨਕਦੀ ਚੋਰੀ - ਮੋਗਾ ਪੁਲਿਸ
ਮੋਗਾ: ਦੇਰ ਰਾਤ ਇਥੇ ਮੋਦੀਖਾਨੇ ਵਿੱਚ ਦੋ ਅਣਪਛਾਤੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੁਕਾਨ 'ਤੇ ਕੰਮ ਕਰਦੇ ਕਮਲ ਨੇ ਦੱਸਿਆ ਕਿ ਉਹ ਸਵੇਰੇ ਪਤਨੀ ਨੂੰ ਛੱਡ ਕੇ ਪਰਤ ਰਿਹਾ ਸੀ ਤਾਂ ਵੇਖਿਆ ਕਿ ਦੁਕਾਨ ਦਾ ਸ਼ਟਰ ਖੁੱਲ੍ਹਾ ਪਿਆ ਹੈ। ਜਦੋਂ ਅੰਦਰ ਜਾ ਕੇ ਵੇਖਿਆ ਤਾਂ ਸਾਮਾਨ ਖਿਲਰਿਆ ਪਿਆ ਸੀ। ਚੋਰ ਦੁਕਾਨ ਵਿੱਚੋਂ ਇੱਕ ਲੈਪਟਾਪ ਤੇ ਨਕਦੀ ਲੈ ਗਏ ਹਨ। ਉਸ ਨੇ ਦੱਸਿਆ ਕਿ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਦੀ ਫੁਟੇਜ਼ ਲੈ ਕੇ ਕਾਰਵਾਈ ਅਰੰਭ ਦਿੱਤੀ ਗਈ ਹੈ, ਜਿਸ ਰਾਹੀਂ ਦੋ ਮੋਨੇ ਨੌਜਵਾਨਾਂ ਵੱਲੋਂ ਇਹ ਚੋਰੀ ਕੀਤੀ ਗਈ ਹੈ।