ਮਾਤਾ ਮਨਸਾ ਦੇਵੀ 'ਚ ਗਰੀਬਾਂ ਪਰਿਵਾਰਾਂ ਲਈ ਤਿਆਰ ਕੀਤਾ ਜਾ ਰਿਹਾ ਭੰਡਾਰਾ
ਚੰਡੀਗੜ੍ਹ: ਦੁਨੀਆ ਭਰ 'ਚ ਜਿੱਥੇ ਕੋਰੋਨਾ ਵਾਇਰਸ ਕਾਰਨ ਹਫੜਾ-ਦਫੜੀ ਮਚੀ ਹੋਈ ਹੈ, ਉਥੇ ਹੀ ਕੁੱਝ ਦੇਸ਼ਾਂ ਦੀ ਸਰਕਾਰ ਨੇ ਆਪਣੇ ਦੇਸ਼ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਭਾਰਤ ਦੇਸ਼ ਵੀ ਉਨ੍ਹਾਂ ਵਿਚੋਂ ਹੀ ਇੱਕ ਹੈ। ਦੇਸ਼ 'ਚ ਲੌਕਡਾਊਨ ਦੀ ਸਥਿਤੀ 'ਚ ਕਈ ਗਰੀਬ ਪਰਿਵਾਰ, ਪ੍ਰਵਾਸੀ ਮਜ਼ਦੂਰ ਅਜਿਹੇ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਤੱਕ ਨਸੀਬ ਨਹੀਂ ਹੋ ਰਹੀ ਹੈ। ਅਜਿਹੀ ਸਥਿਤੀ 'ਚ ਕੁੱਝ ਮਦਦਗਾਰ ਸੰਸਥਾਵਾਂ ਪ੍ਰਸ਼ਾਸਨ ਦੀ ਮਦਦ ਨਾਲ ਗਰੀਬ ਪਰਿਵਾਰਾਂ ਤੱਕ ਖਾਣਾ ਪਹੁੰਚਾ ਰਹੀਆਂ ਹਨ। ਹਾਲਾਂਕਿ ਸਾਰੇ ਮੰਦਿਰ, ਗੁਰਦੁਆਰੇ, ਧਾਰਮਿਕ ਸੰਸਥਾਵਾਂ ਕੋਰੋਨਾ ਵਾਇਰਸ ਕਾਰਨ ਬੰਦ ਹਨ ਪਰ ਉਨ੍ਹਾਂ ਦੇ ਭੰਡਾਰੇ ਹਲੇ ਵੀ ਗਰੀਬਾਂ, ਮਜ਼ਦੂਰਾਂ ਲਈ ਖੁੱਲ੍ਹੇ ਹਨ। ਮਾਤਾ ਮਨਸਾ ਦੇਵੀ ਵਿੱਚ ਭਗਤਾਂ ਦੇ ਲਈ ਬਣਨ ਵਾਲਾ ਭੰਡਾਰਾ ਹਾਲੇ ਤੱਕ ਜਾਰੀ ਹੈ ਤੇ ਜੋ ਵੀ ਭੰਡਾਰਾ ਬਣ ਰਿਹਾ ਹੈ, ਉਸ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੀ ਮਦਦ ਨਾਲ ਪੈਕਟਾਂ ਰਾਹੀਂ ਗਰੀਬਾਂ ਤੇ ਬੇਸਹਾਰਾ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।