ਲੋੜਵੰਦਾਂ ਲਈ ਲੰਗਰ ਸੇਵਾ 'ਚ ਲੱਗੇ ਮੋਹਾਲੀ ਦੇ ਪਿੰਡ ਸਿੰਘਾਪੁਰਾ ਦੇ ਲੋਕ - Langar sewa for needy peoples
ਮੋਹਾਲੀ: ਕੋਰੋਨਾ ਵਾਇਰਸ ਕਾਰਨ ਜਾਰੀ ਕਰਫਿਊ ਦੇ ਚਲਦੇ ਦਿਹਾੜੀ ਦਾਰ ਤੇ ਮਜ਼ਦੂਰ ਵਰਗ ਦੇ ਲੋਕ ਘਰਾਂ 'ਚ ਰਹਿਣ ਲਈ ਮਜਬੂਰ ਹਨ। ਸ਼ਹਿਰ ਕੁਰਾਲੀ ਦੇ ਨੇੜਲੇ ਪਿੰਡ ਸਿੰਘਪੁਰਾ ਦੇ ਗੁਰਦੁਆਰਾ ਸਾਹਿਬ 'ਚ ਪਿੰਡ ਦੇ ਨੌਜਵਾਨਾਂ ਵੱਲੋਂ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਲੋੜਵੰਦ ਲੋਕਾਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ।