ਅੰਮ੍ਰਿਤਸਰ: ਕੈਂਸਰ ਪੀੜਤ ਮਹਿਲਾ ਪੁਲਿਸ ਮੁਲਾਜ਼ਮ ਲੋੜਵੰਦਾ ਲਈ ਬਣਾਉਂਦੀ ਖਾਣਾ - ਕੋਰੋਨਾ ਵਾਇਰਸ
ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ, ਉਥੇ ਹੀ ਪੁਲਿਸ ਦਾ ਇੱਕ ਵੱਖਰਾ ਚਿਹਰਾ ਵੀ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੀ ਇੱਕ ਪੁਲਿਸ ਇੰਸਪੈਕਟਰ ਜੋ ਖੁਦ ਕੈਂਸਰ ਵਰਗੀ ਬਿਮਾਰੀ ਤੋਂ ਪੀੜਤ ਹੈ, ਗਰੀਬਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ। ਰਾਜਵਿੰਦਰ ਕੌਰ ਨਾਂਅ ਦੇ ਇੱਕ ਪੁਲਿਸ ਇੰਸਪੈਕਟਰ ਦੇ ਪਤੀ ਨੂੰ 90 ਦੇ ਦਹਾਕੇ ਵਿੱਚ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਅੱਜ ਉਹ ਔਰਤ ਰੋਜ਼ ਸਵੇਰੇ ਉੱਠ ਕੇ 50 ਤੋਂ 70 ਲੋਕਾਂ ਦਾ ਖਾਣਾ ਪਕਾਉਂਦੀ ਹੈ ਅਤੇ ਫਿਰ ਉਹ ਲੋੜਵੰਦਾਂ ਨੂੰ ਭੋਜਨ ਖਵਾਣ ਲਈ ਲੈ ਕੇ ਜਾਂਦੀ ਹੈ।