ਪੰਜਾਬ

punjab

ETV Bharat / videos

ਚੰਡੀਗੜ੍ਹ ਦੇ ਵਿਕਾਸ ਨਗਰ ਵਿੱਚ ਚੱਲ ਰਿਹਾ ਪੰਜ ਹਜ਼ਾਰ ਲੋਕਾਂ ਦਾ ਲੰਗਰ

By

Published : Apr 13, 2020, 1:56 PM IST

ਚੰਡੀਗੜ੍ਹ: ਕੋਰੋਨਾ ਕਾਰਨ ਲੱਗੇ ਲੌਕਡਾਊਨ ਕਾਰਨ ਦਿਹਾੜੀ ਦਾਰ ਲੋਕ ਇੱਕ ਵਖਤ ਦੀ ਰੋਟੀ ਨੂੰ ਵੀ ਤਰਸ ਗਏ ਹਨ। ਇਸੇ ਲਈ ਉਨ੍ਹਾਂ ਦੀ ਖਾਣੇ ਦੀ ਕਮੀ ਦੂਰ ਕਰਨ ਲਈ ਸਰਕਾਰ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਰ ਸਮਾਜ ਸੇਵੀ ਸੰਸਥਾਵਾਂ ਵੀ ਲੋਕਾਂ ਦੀ ਹਰ ਮਦਦ ਲ਼ਈ ਅੱਗੇ ਆ ਰਹੀਆਂ ਹਨ। ਚੰਡੀਗੜ੍ਹ ਦੇ ਮੌਲੀ ਜਾਗਰਾਂ ਪਿੰਡ ਦੇ ਕੋਲ ਵਿਕਾਸ ਨਗਰ ਸਲਮ ਇਲਾਕੇ ਵਿੱਚ ਰੌਣਕ ਫਾਊਂਡੇਸ਼ਨ ਅਤੇ ਇਸ ਵਾਰਡ ਦੇ ਪਾਰਸ਼ਦ ਅਨਿਲ ਕੁਮਾਰ ਦੂਬੇ ਵਿਕਾਸ ਨਗਰ ਦੇ ਕਮਿਊਨਿਟੀ ਸੈਂਟਰ ਦੇ ਵਿੱਚ ਹਰ ਰੋਜ਼ ਪੰਜ ਹਜ਼ਾਰ ਲੋਕਾਂ ਦਾ ਖਾਣਾ ਬਣਾ ਰਹੇ ਹਨ।

ABOUT THE AUTHOR

...view details