1965 ਦੀ ਜੰਗ ’ਚ ਲਾਪਤਾ ਫ਼ੌਜੀ ਲਾਲ ਸਿੰਘ ਦੇ ਜਿਉਂਦੇ ਹੋਣ ਦੀ ਜਾਗੀ ਆਸ - 1965 war
ਬਰਨਾਲਾ: ਪਿੰਡ ਕਰਮਗੜ੍ਹ ਨਾਲ ਸਬੰਧਿਤ ਫ਼ੌਜੀ ਲਾਲ ਸਿੰਘ 1965 ਦੀ ਜੰਗ ਲੜਦੇ ਹੋਏ ਲਾਪਤਾ ਹੋ ਗਏ, ਜਿਸਨੂੰ ਭਾਰਤੀ ਫ਼ੌਜੀ ਵੱਲੋਂ ਸ਼ਹੀਦ ਕਰਾਰ ਦੇ ਦਿੱਤਾ ਗਿਆ ਸੀ। ਪਰ ਫ਼ੌਜੀ ਲਾਲ ਸਿੰਘ ਦਾ ਸਾਥੀ ਸ਼ਤੀਸ਼ ਕੁਮਾਰ 2013 ਵਿੱਚ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਪਰਤਿਆ ਸੀ। ਜਿਸਨੇ ਲਾਲ ਸਿੰਘ ਦੇ ਪਰਿਵਾਰ ਨੂੰ ਉਸਦੇ ਪਾਕਿਸਤਾਨ ਜੇਲ੍ਹ ਵਿੱਚ ਜਿਉਂਦੇ ਹੋਣ ਦੀ ਪੁਸ਼ਟੀ ਕੀਤੀ ਸੀ। ਜਿਸਤੋਂ ਬਾਅਦ ਫ਼ੌਜੀ ਲਾਲ ਸਿੰਘ ਦੇ ਪਰਿਵਾਰ ਨੂੰ ਮੁੜ ਉਹਨਾਂ ਦੇ ਵਾਪਿਸ ਆਉਣ ਦੀ ਉਮੀਦ ਜਾਗੀ ਹੋਈ ਹੈ ਅਤੇ ਫ਼ੌਜੀ ਲਾਲ ਸਿੰਘ ਨੂੰ ਭਾਰਤ ਲਿਆਉਣ ਲਈ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ। ਇਸ ਸਬੰਧੀ ਅੱਜ ਵੱਡੀ ਗਿਣਤੀ ਵਿੱਚ ਸਾਬਕਾ ਫ਼ੌਜੀਆਂ ਵੱਲੋਂ ਇੱਕ ਦਸਤਖ਼ਤ ਕੀਤਾ ਹੋਇਆ ਪੱਤਰ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਨੂੰ ਭੇਜਿਆ ਗਿਆ ਹੈ। ਇਸ ਪੱਤਰ ਰਾਹੀਂ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਨਾ ਗੱਲ ਕਰਕੇ 1965 ਅਤੇ 1971 ਦੀ ਜੰਗ ਦੌਰਾਨ ਪਾਕਿਸਤਾਨ ਦੀ ਕੈਦ ਵਿੱਚ ਮੌਜੂਦ ਭਾਰਤ ਦੇ ਫ਼ੌਜੀ ਜਵਾਨਾਂ ਨੂੰ ਰਿਹਾਅ ਕਰਵਾਉਣ ਦੀ ਮੰਗ ਕੀਤੀ ਗਈ ਹੈ।