ਪੰਜਾਬ

punjab

ETV Bharat / videos

ਲਖੀਮਪੁਰ ਖੀਰੀ ਮਾਮਲਾ: ਕਿਸਾਨਾਂ ਨੇ ਫੂਕੇ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ - ਅਜੈ ਮਿਸ਼ਰਾ

By

Published : Oct 19, 2021, 5:52 PM IST

ਫਿਰੋਜ਼ਪੁਰ: ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਰਣਬੀਰ ਸਿੰਘ ਰਾਣਾ ਦੀ ਅਗਵਾਈ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਸਾੜਿਆ ਗਿਆ। ਉਨ੍ਹਾਂ ਦੱਸਿਆ ਕਿ ਜੋ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਤੇ ਇਕ ਪੱਤਰਕਾਰ ਨੂੰ ਸ਼ਹੀਦ ਕੀਤਾ ਗਿਆ ਹੈ ਉਸਦੇ ਦੋਸ਼ੀ ਅਸ਼ੀਸ਼ ਮਿਸ਼ਰਾ ਦੇ ਪਿਤਾ ਅਜੈ ਮਿਸ਼ਰਾ ਨੂੰ ਜਲਦ ਤੋਂ ਜਲਦ ਗੱਦੀ ਤੋਂ ਉਤਾਰ ਦੇਣਾ ਚਾਹੀਦਾ ਹੈ ਤੇ ਗ੍ਰਿਫ਼ਤਾਰ ਕਰ ਕੇ ਸਲਾਖਾਂ ਪਿੱਛੇ ਸੁੱਟਣਾ ਚਾਹੀਦਾ ਹੈ। ਅਸੀਂ ਅੱਜ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਵੀ ਕਰਨ ਆਏ ਹਾਂ ਤੇ ਦੁਸਹਿਰੇ ਵਾਲੇ ਦਿਨ ਮੋਦੀ ਦਾ ਪੁਤਲਾ ਇਸ ਲਈ ਨਹੀਂ ਫੂਕਿਆ ਕਿਉਂ ਕਿ ਇਹ ਇਕ ਹਿੰਦੂਆਂ ਦਾ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ

ABOUT THE AUTHOR

...view details