ਕਾਂਸੀ ਦਾ ਮੈਡਲ ਜਿੱਤਣ 'ਤੇ ਅਜਨਾਲਾ 'ਚ ਵੰਡੇ ਲੱਡੂ - ਭਾਰਤੀ ਹਾਕੀ ਟੀਮ ਪੁਰਸ਼
ਅੰਮ੍ਰਿਤਸਰ:ਭਾਰਤੀ ਹਾਕੀ ਟੀਮ (ਪੁਰਸ਼) ਨੇ ਜਰਮਨੀ ਨੂੰ ਹਰਾ ਕਾਂਸੀ ਮੈਡਲ (Bronze Medal)ਜਿੱਤਿਆ ਹੈ।ਜਿੱਤਣ ਦੀ ਖੁਸ਼ੀ ਨੂੰ ਲੈ ਕੇ ਅਜਨਾਲਾ ਵਿਚ ਲੱਡੂ ਵੰਡੇ ਗਏ ਹਨ।ਸ਼ਹਿਰ ਵਾਸੀਆਂ ਨੇ ਲੱਡੂ ਵੰਡ ਕੇ ਆਪਣੀ ਖੁਸੀ ਦਾ ਜਾਹਰ ਕੀਤਾ ਹੈ।ਇਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਹਾਕੀ ਟੀਮ ਨੇ ਕਾਂਸੀ ਮੈਡਲ ਜਿੱਤਣ ਉਤੇ ਸਾਨੂੰ ਬਹੁਤ ਖੁਸ਼ੀ ਹੈ।ਉਨ੍ਹਾਂ ਨੇ ਕਿਹਾ ਕਿ ਕੱਲ ਭਾਰਤੀ ਹਾਕੀ ਟੀਮ ਮਹਿਲਾ ਦਾ ਮੈਚ ਹੈ ਸਾਨੂੰ ਪੂਰੀ ਉਮੀਦ ਹੈ ਕਿ ਉਹ ਵੀ ਜਿੱਤਣਗੇ।ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਵਿਚ ਪੰਜਾਬ ਦੇ 5 ਖਿਡਾਰੀ (Players)ਹਨ।ਇਹ ਖਿਡਾਰੀ ਅੰਮ੍ਰਿਤਸਰ ਦੀ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਵਿਚੋ ਮੁੱਢਲੀ ਸਿੱਖਿਆ ਲਈ ਹੈ।