ਸਰਹੱਦੀ ਇਲਾਕੇ 'ਚ ਮੋਬਾਈਲ ਫੋਨ ਦਾ ਨੈੱਟਵਰਕ ਨਾ ਆਉਣ ਕਾਰਨ ਬੱਚਿਆਂ ਨੂੰ ਅਨ-ਲਾਈਨ ਪੜ੍ਹਾਈ ਕਰਨ ਆ ਰਹੀਆਂ ਦਿੱਕਤਾਂ - online study problems
ਪਠਾਨਕੋਟ: ਭਾਰਤ ਪਾਕਿਸਤਾਨ ਸਰਹੱਦ 'ਤੇ ਵਸੇ ਪਿੰਡ ਬਹੁਤ ਸਾਰੀਆਂ ਭਾਰੀ ਦਿੱਕਤਾਂ ਨਾਲ ਅਕਸਰ ਹੀ ਦੋ ਚਾਰ ਹੁੰਦੇ ਰਹਿੰਦੇ ਹਨ। ਕੋਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਹਨ ਅਤੇ ਬੱਚਿਆਂ ਨੂੰ ਆਨ-ਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਦੇ ਬਾਵਜੂਦ ਵੀ ਸਰਹੱਦੀ ਪਿੰਡ ਸਿੰਬਲ ਸਕੋਲ ਵਿੱਚ ਮੋਬਾਈਲ ਫੋਨ ਦਾ ਨੈੱਟਵਰਕ ਨਾ ਆਉਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਆਨ-ਲਾਈਨ ਪੜ੍ਹਾਈ ਦੇ ਨਾਂ 'ਤੇ ਉਹ ਬਸ ਫੀਸਾਂ ਹੀ ਦੇ ਰਹੇ ਹਨ।