ਸਰਹਿੰਦ ਅਨਾਜ ਮੰਡੀ 'ਚ ਵਿੱਚ ਬਾਰਦਾਨੇ ਦੀ ਘਾਟ। - ਪੰਜਾਬ ਸਰਕਾਰ ਪੂਰੀ ਤਰਾਂ ਫੈਲ
ਸਰਹਿੰਦ: ਪੰਜਾਬ ਵਿੱਚ ਹਾੜੀ ਦਾ ਸ਼ੀਜਨ 10 ਅਪ੍ਰੈਲ ਤੋਂ ਸ਼ੁਰੂ ਹੋ ਗਿਆ ਅਤੇ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਕਿਸਾਨਾਂ ਨੇ ਕਿਹਾ ਸਰਹਿੰਦ ਅਨਾਜ ਮੰਡੀ ਵਿੱਚ ਕਣਕ ਆਉਣੀ ਤਾਂ ਸ਼ੁਰੂ ਹੋ ਗਈ ਹੈ। ਪਰ ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਨੂੰ ਕਈ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵਲੋਂ ਸਿੱਧੀ ਅਦਾਇਗੀ ਸ਼ੁਰੂ ਤਾਂ ਕਰ ਦਿੱਤੀ ਜਿਸ ਸਬੰਧ ਵਿਚ ਉਹਨਾਂ ਜਰੂਰੀ ਕਾਗਜ ਵੀ ਲੈ ਲਏ ਗਏ ਹਨ। ਪਰ ਉਹਨਾਂ ਨੂੰ ਫਸਲ ਦੀ ਅਦਾਇਗੀ ਕਦੋਂ ਹੋਵੇਗੀ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੇ ਸਰਕਾਰ ਨੇ ਸਿਧੀ ਆਦਾਇਗੀ ਕਰਵਾਉਣੀ ਸੀ ਤਾਂ ਇਸ ਪ੍ਰੋਸੈਸ ਛੇ ਮਹੀਨੇ ਪਹਿਲਾ ਸ਼ੁਰੂ ਕਰਨਾ ਚਾਹੀਦਾ ਸੀ। ਜੋ ਸਰਕਾਰ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਦੀ ਗੱਲ ਕਰ ਰਹੀ ਉਸ ਵਿੱਚ ਪੰਜਾਬ ਸਰਕਾਰ ਪੂਰੀ ਤਰਾਂ ਫੈਲ ਸਾਬਿਤ ਹੋਈ ਹੈ।